98 ਬੱਚਿਆਂ ਵਾਲੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਦੀ ਤਾਇਨਾਤੀ ਹੋਈ ਤਿੰਨ

98 ਬੱਚਿਆਂ ਵਾਲੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਦੀ ਤਾਇਨਾਤੀ ਹੋਈ ਤਿੰਨ
ਮੋਗਾ : ਪੰਜਾਬ ਦੇ ਸ਼ਹਿਰ ਮੋਗਾ ਅਧੀਨ ਪੈਂਦੇ ਪਿੰਡ ਰਾਮੂੰਵਾਲਾ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਦੇ ਚਲਦਿਆਂ ਵਾਰ ਵਾਰ ਅਧਿਆਪਕਾਂ ਦੀ ਗਿਣਤੀ ਵਧਾਉਣ ਦੀ ਕੀਤੀ ਜਾ ਰਹੀ ਮੰਗ ਦੇ ਚਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਤੇ ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੀ ਤਾਇਨਾਤੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਨਿਸ਼ਾਨ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਕੋਲ ਪਹਿਲਾਂ ਹੀ ਇਹ ਮਾਮਲਾ ਧਿਆਨ ਵਿਚ ਸੀ ਅਤੇ ਇਸ ਉਪਰ ਕਾਰਵਾਈ ਮੁਕੰਮਲ ਕਰਦਿਆਂ ਹੁਣ ਅਧਿਆਪਕ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਸ ਸਕੂਲ ਵਿੱਚ 98 ਬੱਚੇ ਪੜ੍ਹਾ ਰਹੇ ਹਨ। ਹੁਣ ਇਸ ਸਕੂਲ ਵਿੱਚ ਕੁੱਲ ਅਧਿਆਪਕਾਂ ਦੀ ਗਿਣਤੀ 3 ਹੋ ਗਈ ਹੈ। ਉਹਨਾਂ ਸਕੂਲ ਦੀ ਇੱਕ ਅਧਿਆਪਕ ਪ੍ਰਸੂਤਾ ਛੁੱਟੀ ਉਪਰ ਚੱਲ ਰਹੀ ਹੈ ਛੁੱਟੀ ਪੂਰੀ ਹੋਣ ਉਪਰੰਤ ਉਸ ਵੱਲੋਂ ਵੀ ਜੁਆਇੰਨ ਕਰ ਲਿਆ ਜਾਵੇਗਾ ਫਿਲਹਾਲ ਹੁਣ 3 ਅਧਿਆਪਕਾਂ ਨਾਲ ਸਕੂਲ ਦੇ ਬੱਚਿਆਂ ਨੂੰ ਕਿਸੇ ਵੀ ਵਿਸ਼ੇ ਨੂੰ ਪੜ੍ਹਨ ਵਿੱਚ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਂਦੀ।

Leave a Comment

Your email address will not be published. Required fields are marked *

Scroll to Top