8ਵੀਂ ਜਮਾਤ ਦੇ ਨਤੀਜਿਆਂ ਵਿੱਚ ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਕੀਤੀਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ

– ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ 8 ਵਿਦਿਆਰਥੀ ਆਏ ਮੈਰਿਟ ਵਿੱਚ
– ਪਲੇਵੇਜ ਸਕੂਲ ਨੇ ਹਮੇਸ਼ਾਹੀ ਸ਼ਾਨਦਾਰ ਵਿਦਿਆ ਬੱਚਿਆਂ ਨੂੰ ਮੁਹੱਇਆ ਕਰਵਾਈ : ਡਾ. ਰਾਜਦੀਪ
– ਹੋਰ ਵੀ ਕਈ ਸਕੂਲਾਂ ਦੇ ਨਤੀਜੇ ਆਏ ਬਿਹਤਰ
ਪਟਿਆਲਾ, 28 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਅਠਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਆਏ ਹਨ ਅਤੇ ਬੱਚਿਆਂ ਨੇ ਪਹਿਲੀ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਸ਼ਹਿਰ ਦੇ ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ ਅਤੇ 8 ਵਿਦਿਆਰਥੀ ਮੈਰਿਟ ਵਿੱਚ ਵੀ ਆਏ ਹਨ।
ਇਹ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ, ਡਾਇਰੈਕਟਰ ਹਰਲੀਨ ਕੌਰ ਅਤੇ ਅਧਿਆਪਕਾਂ ਦੀ ਅਣਥਕ ਮਿਹਨਤ ਦਾ ਨਤੀਜਾ ਹੈ, ਜੋ ਹਮੇਸ਼ਾ ਬੱਚਿਆਂ ਦੇ ਚੰਗੇ ਭਵਿੱਖ ਲਈ ਨਵੇਂ ਨਵੇਂ ਉਪਰਾਲੇ ਕਰਦੇ ਰਹਿੰਦੇ ਹਨ, ਜਿਸਦੇ ਸਦਕਾ ਸਕੂਲ ਚੋਗਣੀ ਤਰੱਕੀ ਕਰ ਰਿਹਾ ਹੈ। ਸਕੂਲ ਹਮੇਸ਼ਾ ਆਪਣੇ ਮਿਹਨਤੀ ਬੱਚਿਆਂ ‘ਤੇ ਮਾਣ ਮਹਿਸੂਸ ਕਰਦਾ ਹੈ। ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਵਿੱਖ ਏਜੰਲ ਗੁਪਤਾ ਦੇ 98.5 ਫੀਸਦੀ, ਅਮਨਪ੍ਰੀਤ ਕੌਰ 98.33 ਫੀਸਦੀ, ਬੁਨੀਤਾ 98.33 ਫੀਸਦੀ, ਮੰਨਤ 98.33 ਫੀਸਦੀ, ਚਾਰਵੀ 98.17 ਫੀਸਦੀ, ਨਵਜੋਤ ਸਿੰਘ 98.17 ਫੀਸਦੀ, ਪਲਕ ਸ਼ੁਕਲਾ 98 ਫੀਸਦੀ ਅਤੇ ਹਰਸ਼ ਗੁਪਤਾ 98.5 ਫੀਸਦੀ ਨੰਬਰ ਹਾਸਲ ਕੀਤੇ ਹਨ।

Leave a Comment

Your email address will not be published. Required fields are marked *

Scroll to Top