ਪਟਿਆਲਾ, 22 ਮਈ 2025 : 8 villages under Patiala district boundaries have been included in Mohali district : ਜਿ਼ਲਾ ਪਟਿਆਲਾ ਦੀ ਹਦੂਦ ਅਧੀਨ ਆਉਂ਼ਦੇ 8 ਪਿੰਡਾਂ ਨੂੰ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਜਿਲਾ ਮੋਹਾਲੀ ਦੀ ਹਦੂਦ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ ।
ਜਿਨ੍ਹਾਂ ਪਿੰਡਾਂ ਨੂੰ ਮੋਹਾਲੀ ਵਿਚ ਸ਼ਾਮਲ ਕੀਤਾ ਗਿਆ ਹੈ ਵਿਚ ਮਾਣਕਪੁਰ, ਖੇੜਾ ਗੱਜੂ, ਊਰਨਾ, ਚੰਗੇਰਾ, ਉੱਚਾ ਖੇੜਾ, ਗੁਰਦਿੱਤਪੁਰਾ, ਹਦਾਇਤਪੁਰਾ ਅਤੇ ਲੇਹਲਾਂ ਪਿੰਡ ਸ਼ਾਮਲ ਸਨ ।
ਸਮੁੱਚੀਆਂ ਸਹੂਲਤਾਂ ਦਾ ਆਧਾਰ ਜਿਲਾ ਮੋਹਾਲੀ ਵਾਲਾ
ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਪਿੰਡਾਂ ਦੇ ਜਿ਼ਲਾ ਮੋਹਾਲੀ ਵਿਚ ਸ਼ਾਮਲ ਹੁੰਦਿਆਂ ਹੀ ਇਨ੍ਹਾਂ ਨੂੰ ਮਿਲਣ ਵਾਲੀਆਂ ਸਮੁੱਚੀਆਂ ਸਹੂਲਤਾਂ ਦਾ ਆਧਾਰ ਜਿਲਾ ਮੋਹਾਲੀ ਵਾਲਾ ਹੋਵੇਗਾ । ਇਥੇ ਹੀ ਬਸ ਨਹੀਂ ਉਪਰੋਕਤ ਪਿੰਡਾਂ ਦੀਆਂ ਜ਼ਮੀਨਾਂ ਵੀ ਮੋਹਾਲੀ ਪੱਧਰ ਤੇ ਹੀ ਹੋ ਜਾਵੇਗਾ ਕਿਉਂਕਿ ਮੋਹਾਲੀ ਜੋ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਦੇ ਇਕ ਦਮ ਵਿਚ ਵਿਚਾਲੇ ਹੀ ਪੈਂਦਾ ਹੈ ।
ਇਹ ਕਹਿ ਲਿਆ ਜਾਵੇ ਕਿ ਮੋਹਾਲੀ ਤਾਂ ਚੰਡੀਗੜ੍ਹ ਦੀ ਜੜ੍ਹ ਵਿਚ ਹੀ ਪੈਂਦਾ ਹੈ ਕਿਉ਼ਕਿ ਚੰਡੀਗੜ੍ਹ ਜਾਂ ਮੋਹਾਲੀ ਦੇ ਸੈਕਟਰਾਂ ਦੇ ਵਿਚੋ ਵਿਚ ਜਾ ਕੇ ਕਿਧਰੇ ਵੀ ਦੋਵੇਂ ਜਿਲਿਆਂ ਵਿਚ ਜਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਜਿ਼ਲਾ ਪਟਿਆਲਾ ਦੇ ਅਧੀਨ ਆਉਂਦੇ ਉਪਰੋਕਤ ਪਿੰਡਾਂ ਨੂੰ ਜਿਲਾ ਮੋਹਾਲੀ ਅਧੀਨ ਕੀਤੇ ਜਾਣ ਦੀ ਚਰਚਾ ਹੋਈ ਸੀ ਤੇ ਮਤਾ ਵੀ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਸੀ ।
Read More : ਮੋਹਾਲੀ ਦੇ ਵੀ. ਆਰ. ਪੰਜਾਬ ਮਾਲ ਵਿਚ ਬੰਦ ਦੀ ਅਫਵਾਹ ਕਾਰਨ ਪਈਆਂ ਭਾਜੜਾਂ