ਨਿਯਮਾਂ ਦੀ ਉਲੰਘਣਾ ਕਰਨ ਤੇ ਵਾਹਨਾਂ 29 ਚਲਾਨ ਕੱਟ ਕੀਤੇ 8 ਲੱਖ 78 ਹਜਾਰ ਜੁਰਮਾਨੇ

ਪਟਿਆਲਾ, 6 ਜੂਨ 2025 : 29 challans issued against vehicles for violating rules, fines of Rs 8.78 lakh imposed : ਓਵਰ ਲੋਡਿਡ ਗੱਡੀਆਂ, ਟਰੱਕ, ਟ੍ਰੈਕਟਰ ਟਰਾਲੀਆਂ ਵੱਲੋਂ ਵਪਾਰਕ ਵਰਤੋਂ ਅਤੇ ਟੂਰਿਸਟ ਬੱਸਾਂ ਦੀ ਚੈਕਿੰਗ ਦੌਰਾਨ ਆਰ. ਟੀ. ਓ. ਬਬਨਦੀਪ ਵਾਲੀਆ (R. T. O. Babandeep Walia) ਵਲੋਂ ਜਿਥੇ 29 ਵਾਹਨਾਂ ਦੇ ਚਲਾਨ ਕੀਤੇ ਗਏ, ਉਥੇ 8 ਲੱਖ 78 ਹਜ਼ਾਰ (8.78 lakh imposed) ਦੇ ਜੁਰਮਾਨੇ ਵੀ ਕੀਤੇ ਗਏ । ਇਸ ਮੌਕੇ ਉਨ੍ਹਾਂ ਨਾਲ ਏ. ਆਰ. ਟੀ. ਓ. ਪਰਦੀਪ ਸਿੰਘ ਤੇ ਇਨਫੋਰਸਮੈਂਟ ਸਟਾਫ ਵੀ ਮੌਜੂਦ ਸੀ ।

ਰਾਜਪੁਰਾ-ਚੰਡੀਗੜ੍ਹ ਤੇ ਰਾਜਪੁਰਾ-ਅੰਬਾਲਾ ਰੋਡ ਤੇ ਕੀਤੀ ਗਈ ਸੀ ਬੀਤੀ ਸ਼ਾਮ ਚੈਕਿੰਗ

ਬੀਤੀ ਸ਼ਾਮ ਆਰ. ਟੀ. ਓ. ਤੇ ਏ. ਆਰ. ਟੀ. ਓ. (A. R. T. O.) ਵਲੋਂ ਸਟਾਫ ਨਾਲ ਰਾਜਪੁਰਾ-ਚੰਡੀਗੜ੍ਹ ਤੇ ਰਾਜਪੁਰਾ-ਅੰਬਾਲਾ ਰੋਡ `ਤੇ ਗੱਡੀਆਂ ਦੀ ਕੀਤੀ ਗਈ ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ 29 ਚਲਾਨ (29 challans) ਕੀਤੇ ਗਏ ਅਤੇ ਉਨ੍ਹਾਂ ਨੂੰ 8 ਲੱਖ 78 ਹਜਾਰ ਰੁਪਏ ਦੇ ਜੁਰਮਾਨਾ ਵੀ ਕੀਤੇ ਗਏ ਸਨ । ਜਿਨ੍ਹਾਂ `ਚ 21 ਓਵਰਲੋਡਿਡ ਟਰੱਕਾਂ ਤੇ ਕਮਰਸ਼ੀਅਲ ਵਰਤੋਂ ਵਾਲੇ ਟ੍ਰੈਕਟਰ ਟਰਾਲੀਆਂ ਦੇ 5 ਚਲਾਨ ਸਮੇਤ 3 ਵਹੀਕਲਾਂ ਵੱਲੋਂ ਨਿਰਧਾਰਤ ਨੇਮਾਂ ਤੋਂ ਵਧ ਚੌੜਾਈ ਦਾ ਸਮਾਨ ਲੱਦਣਾ ਸ਼ਾਮਲ ਹਨ।

ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਚੈਕਿੰਗ ਰਹੇਗੀ ਜਾਰੀ

ਆਰ. ਟੀ. ਓ. ਬਬਨਦੀਪ ਵਾਲੀਆ ਨੇ ਸਪੱਸ਼ਟ ਆਖਿਆ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸੜਕ ਨਿਯਮਾਂ (Road rules) ਦੀ ਪਾਲਣਾ ਨਾ ਕਰਨ `ਤੇ ਵੱਡੇ ਹਾਦਸੇ ਵਾਪਰਦੇ ਹਨ ਤੇ ਕਿਸੇ ਦੀ ਕੀਮਤੀ ਜਾਨ ਅਜਾਈ ਚਲੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਓਵਰਲੋਡ ਵਾਹਨ, ਨਿਰਧਾਰਤ ਉਚਾਈ ਤੋਂ ਉਚਾ ਮਾਲ ਭਰਨ ਵਾਲੇ, ਟ੍ਰੈਕਟਰ ਟਰਾਲੀ ਦੀ ਵਪਾਰਕ ਮੰਤਵ ਲਈ ਵਰਤੋਂ, ਟੂਰਿਸਟ ਬੱਸ ਦੇ ਪਰਮਿਟ ਦੀ ਗ਼ਲਤ ਵਰਤੋਂ ਸਮੇਤ ਬਿਨ੍ਹਾਂ ਦਸਤਾਵੇਜਾਂ ਦੇ ਪਾਏ ਜਾਣ ਵਾਲੇ ਵਾਹਨ ਚਾਲਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।

Read More : ਆਰ. ਟੀ. ਓ. ਇਨਫੋਰਸਮੈਂਟ ਟੀਮ ਵਲੋਂ ਸਮਾਣਾ ਰੋਡ ‘ਤੇ ਚੈਕਿੰਗ ਮੁਹਿੰਮ

Leave a Comment

Your email address will not be published. Required fields are marked *

Scroll to Top