27 ਸਾਲਾ ਪੰਜਾਬੀ ਨੌਜਵਾਨ ਦਾ ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਗੋਲੀ ਮਾਰ ਕੇ ਕਤਲ

27 ਸਾਲਾ ਪੰਜਾਬੀ ਨੌਜਵਾਨ ਦਾ ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਗੋਲੀ ਮਾਰ ਕੇ ਕਤਲ
ਹੁਸ਼ਿਆਰਪੁਰ, 30 ਜੂਨ- ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਪੈਂਦੇ ਪਿੰਡ ਆਲੋ ਭੱਟੀ ਦੇ 27 ਸਾਲਾ ਨੌਜਵਾਨ ਪ੍ਰਵੀਨ ਦੀ ਬੀਤੇ ਦਿਨੀਂ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿਕਟਰ ਵੈਲੀ ਵਿਖੇ ਇੱਕ ਸਟੋਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਵੀਨ ਕੁਮਾਰ ਦੇ ਚਾਚਾ ਸੂਰਮ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਭਤੀਜੇ ਹਨ ਅਤੇ ਦੋਵੇਂ ਅਮਰੀਕਾ ਵਿੱਚ ਇੱਕੋ ਥਾਂ ’ਤੇ ਕੰਮ ਕਰਦੇ ਹਨ। ਪ੍ਰਵੀਨ ਨੂੰ ਅਮਰੀਕਾ ਗਏ ਨੂੰ 7 ਸਾਲ ਹੋ ਗਏ ਹਨ ਅਤੇ ਛੋਟਾ ਬੇਟਾ ਤਿੰਨ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਸੁਰਮ ਸਿੰਘ ਨੇ ਦੱਸਿਆ ਕਿ ਉਸ ਨੂੰ ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਉਸ ਦੇ ਛੋਟੇ ਭਤੀਜੇ ਨੇ ਦੱਸਿਆ ਕਿ ਬੀਤੀ ਦੇਰ ਰਾਤ ਪ੍ਰਵੀਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੈਸੇ ਅਤੇ ਸਾਮਾਨ ਦੀ ਮੰਗ ਕੀਤੀ, ਜਿਸ ਤੋਂ ਬਾਅਦ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਪ੍ਰਵੀਨ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਪ੍ਰਵੀਨ ਆਪਣੇ ਪਿੱਛੇ ਬਜ਼ੁਰਗ ਛੱਡ ਗਿਆ।

Leave a Comment

Your email address will not be published. Required fields are marked *

Scroll to Top