27 ਸਾਲਾ ਨੌਜਵਾਨ ਦੀ ਹੋਈ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ

27 ਸਾਲਾ ਨੌਜਵਾਨ ਦੀ ਹੋਈ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ
ਮੋਗਾ : ਪੰਜਾਬ ਦੇ ਸ਼ਹਿਰ ਮੋਗਾ ਦੇ ਜ਼ੀਰਾ ਰੋਡ `ਤੇ ਕਿਰਾਏ ਦੇ ਕਮਰੇ ਵਿਚ ਰਹਿ ਰਹੇ ਇਕ 27 ਸਾਲਾ ਨੌਜਵਾਨ ਅਮਿਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਰਹਿਣ ਵਾਲਾ ਹੈ ਤੇ ਕੁਝ ਦੇਰ ਪਹਿਲਾਂ ਹੀ ਇੱਥੇ ਕਿਰਾਏ ਦੇ ਕੁਆਰਟਰ ਵਿਚ ਰਹਿਣ ਆਇਆ ਸੀ। ਪੁਲਸ ਨੇ ਮੌਕੇ `ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਮਿਤ ਦਾ ਕਤਲ ਉਸ ਦੇ ਨਾਲ ਹੀ ਕਿਰਾਏ `ਤੇ ਰਹਿਣ ਵਾਲੇ ਨੌਜਵਾਨ ਕਮਲਜੀਤ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਾਲੇ ਸਵੇਰੇ ਬਹਿਸਬਾਜ਼ੀ ਹੋ ਗਈ ਸੀ ਤੇ ਇਸ ਮਗਰੋਂ ਕਮਲਜੀਤ ਨੇ ਅਮਿਤ ਦਾ ਕਤਲ ਕਰ ਦਿੱਤਾ। ਕੁਆਰਟਰ ਦੇ ਮਾਲਕ ਨੇ ਦੱਸਿਆ ਕਿ ਅਮਿਤ ਕੁਮਾਰ ਕੁਝ ਦਿਨ ਪਹਿਲਾਂ ਹੀ ਕੁਆਰਟਰ ਵਿਚ ਰਹਿਣ ਆਇਆ ਸੀ। ਕਮਲ ਵੀ ਇੱਥੇ ਹੀ ਰਹਿੰਦਾ ਸੀ। ਦੋਹਾਂ ਵਿਚਾਲੇ ਹੋਏ ਝਗੜੇ ਮਗਰੋਂ ਕਮਲ ਨੇ ਅਮਿਤ ਦਾ ਕਤਲ ਕਰ ਦਿੱਤਾ ।

Leave a Comment

Your email address will not be published. Required fields are marked *

Scroll to Top