25 ਅਗਸਤ ਤੋਂ 8 ਸਿਤੰਬਰ ਸਤੰਬਰ 2024 ਤੱਕ ਰਾਸ਼ਟਰੀ ਅੱਖਾ ਦਾਨ ਤਹਿਤ ਸਮੀਖਿਆ ਮੀਟਿੰਗ

25 ਅਗਸਤ ਤੋਂ 8 ਸਿਤੰਬਰ ਸਤੰਬਰ 2024 ਤੱਕ ਰਾਸ਼ਟਰੀ ਅੱਖਾ ਦਾਨ ਤਹਿਤ ਸਮੀਖਿਆ ਮੀਟਿੰਗ
ਅੱੱਖਾਂ ਦਾਨ ਮਹਾਂ ਦਾਨ :-ਸਿਵਲ ਸਰਜਨ ਡਾ .ਜਤਿੰਦਰ ਕਾਂਸਲ
ਪਟਿਆਲਾ : ਰਾਸ਼ਟਰੀ ਨੇਤਰ ਜਯੌਤੀ ਅਭਿਆਨ ਤਹਿਤ ਜਿਲ੍ਹਾ ਪਟਿਆਲਾ ਨੂੰ ਮੋਤੀਆ ਮੱੁਕਤ ਕਰਨ ਲਈ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਰਾਸ਼ਟਰੀ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਡਾ. ਐਸ.ਜੇ. ਸਿੰਘ ਵੱਲੋਂ ਜਿਲ੍ਹੇ ਦੇ ਅਪਥਾਲਮਿਕ ਅਫਸਰਾਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਸਿਹਤ ਸੰਸਥਾਂਵਾ ਤੋਂ ਆਏ ਅਪਥਾਲਮਿਕ ਅਫਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਕਰਦੇ ਹੋਏੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜਿਲ੍ਹਾ ਪਟਿਆਲਾ ਨੂੰ ਮੋਤੀਆ ਮੁੁਕਤ ਕਰਨ ਦਾ ਜੋ ਅਭਿਆਨ ਚਲ ਰਿਹਾ ਹੈ, ਉਸ ਤਹਿਤ 50 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਵਿਅਕਤੀਆਂ ਦੀ ਮੋਤੀਆਬਿੰਦ ਸਬੰਧੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਮੋਤੀਆਬਿੰਦ ਦੇ ਅਪਰੇਸ਼ਨ ਕੈਂਪ ਲਗਾ ਕੇ ਮੱੁਫਤ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਪੀ.ਐਚ.ਸੀ ਭਾਦਸੋਂ ਅਤੇ ਦੱੁਧਣ ਸਾਧਾਂ ਨੂੰ ਮੋਤੀਆ ਮੁੱੁਕਤ ਕੀਤਾ ਜਾ ਚੱੁਕਾ ਹੈ ਅਤੇ ਜਿਲ੍ਹੇ ਦੇ ਬਾਕੀ ਰਹਿੰਦੇ ਸਿਹਤ ਬਲਾਕਾਂ ਨੂੰ ਵੀ ਜਲਦੀ ਹੀ ਮੋਤੀਆ ਬੈਕਲਾਗ ਮੁਕਤ ਕਰਵਾਏ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਡਾ.ਜਤਿੰਦਰ ਕਾਂਸਲ ਵੱਲੋਂ ਅਪਥਾਲਮਿਕ ਅਫਸਰਾਂ ਨੂੰ ਅਪੀਲ ਕੀਤੀ ਗਈ ਕਿ ਰਾਸ਼ਟਰੀ ਅੱਖ ਦਾਨ ਪੰਦਰਵਾੜਾ ਜੋ ਕਿ 25 ਅਗਸਤ ਤੋਂ 8 ਸਿਤੰਬਰ ਤੱਕ ਮਨਾਇਆ ਜਾ ਰਿਹਾ ਹੈ,ਉਸ ਵਿੱਚ ਵੱਧ ਤੋਂਂ ਵੱਧ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ ।ਸਬ ਡਿਵੀਜਨਲ ਹਸਪਤਾਲ ਨਾਭਾ,ਸਮਾਣਾ, ਰਾਜਪੁਰਾ ਦੀ ਮੋਰਚਰੀ ਦੇ ਬਾਹਰ “ਮਰਨ ਉਰੰਤ ਅੱਖਾਂ ਦਾਨ” ਦੇ ਬੈਨਰ ਲਗਾਏ ਜਾਣ ।ਐਨ.ਜੀ.ੳ ਸੰਸਥਾਵਾਂ ਦੀ ਮੱਦਦ ਨਾਲ ਮਰੀਜ ਦੇ ਰਿਸ਼ਤੇਦਾਰਾਂ ਨਾਲ ਕੌਸਲਿੰਗ ਕਰਵਾਕੇ ਅੱਖ ਦਾਨ ਕਰਵਾਈ ਜਾਵੇ ।ਇਸ ਮੋਕੇ ਡਾ.ਐਸ.ਜੇ.ਸਿੰਘ ਵੱਲੋਂ ਕਿਹਾ ਗਿਆ ਕਿ ਆਸ਼ਾ ਦੀ ਮੱਦਦ ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾਏ ਜਾ ਰਹੇ ਅਪਰੇਸ਼ਨਾਂ ਦਾ ਵੀ ਰਿਕਾਰਡ ਰੱਖਿਆ ਜਾਵੇ । ਉਹਨਾਂ ਸਾਰੇ ਅਪਥਾਲਮਿਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਦੇ ਬੱਚਿਆਂ ਦੀ ਨਿਗਾਹ ਚੈਕ ਕਰਕੇ ਘੱਟ ਨਿਗਾਹ ਵਾਲੇ ਸਾਰੇ ਬੱਚਿਆਂ ਨੂੰ ਐਨਕਾਂ ਦੀ ਵੰਡ ਯਕੀਨੀ ਬਣਾਈ ਜਾਵੇ ਅਤੇ ਇਸ ਪ੍ਰੋਗਰਾਮ ਵਿੱਚ ਸਾਰੀਆਂ ਐਨ.ਜੀ.ਓਜ਼, ਆਸ਼ਾ, ਏ.ਐਨ.ਐਮਜ਼ ਦੀ ਸ਼ਮੂਲੀਅਤ ਵੀ ਕਰਵਾਈ ਜਾਵੇ ।ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸਦੇ ਟੀਚਿਆ ਦੀ ਮੁਕੰਮਲ ਪ੍ਰਾਪਤੀ ਤੇ ਜੋਰ ਦੇਣ ਲਈ ਕਿਹਾ।ਅੱਖਾਂ ਦੀ ਦੇਖਭਾਲ ਲਈ ਗੁਣਵੱਤਾਪੂਰਨ ਸੇਵਾਂਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਈਆ ਜਾਣ।ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ,ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ,ਸ਼ਕਤੀ ਖੰਨਾ ਅਪਥਾਲਮਿਕ ਅਫਸਰ,ਮਨੀਸ਼ਾ ਅਪਰੇਟਰ ਅਤੇ ਬਿਟੂ ਕੁਮਾਰ ਹਾਜਰ ਸਨ ।

Leave a Comment

Your email address will not be published. Required fields are marked *

Scroll to Top