22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਏ ਰਵਾਨਾ
ਨਵੀਂ ਦਿੱਲੀ, 8 ਜੁਲਾਈ : ਰੂਸ ਵਿਚ ਹੋ ਰਹੇ 22ਵੇਂ ਭਾਰਤ ਰੂਸੋ ਸਾਲਾਨਾ ਸਿਖਰ ਲਈ ਰਵਾਨਾ ਹੋਏ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਆਲਮੀ ਮੁੱਦਿਆਂ ’ਤੇ ਦ੍ਰਿਸ਼ਟੀਕੋਨ ਸਾਂਝਾ ਕਰਨ ਦੇ ਨਾਲ ਹੀ ਇਕ ਸ਼ਾਂਤੀਪੂਰਨ ਤੇ ਸਥਿਰ ਖੇਤਰ ਲਈ ਸਹਾਇਕ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹਨ।ਨਰੇਂਦਰ ਮੋਦੀ ਇਸ ਸੰਮੇਲਨ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਵਿਸਤਾਰ ਦੇਣ ਦੇ ਤਰੀਕੇ ਲੱਭਣ ਬਾਰੇ ਚਰਚਾ ਕਰਨਗੇ।