ਟਰੱਕ ਨੂੰ ਸਾਈਡ ਦਿੰਦੇ ਦਿੰਦੇ ਸਵਾਰੀਆਂ ਨਾਲ ਭਰੀ ਬਸ ਪਲਟਣ ਨਾਲ 22 ਫੱਟੜ

ਹਰਿਆਣਾ, 25 ਮਈ 2025 : 22 injured as bus full of passengers overturns while giving way to truck : ਹਰਿਆਣਾ ਰੋਡਵੇਜ਼ ਦੀ ਬੱਸ ਅੱਜ ਹਰਿਆਣਾ ਦੇ ਜਿ਼ਲਾ ਕੈਥਲ ਵਿਚ ਉਸ ਵੇਲੇ ਇਕ ਹਾਦਸੇ ਦਾ ਸਿ਼ਕਾਰ ਹੋ ਗਈ ਜਦੋਂ ਉਸਦੇ ਡਰਾਈਵਰ ਵਲੋਂ ਸੜਕ ਤੇ ਚੱਲ ਰਹੇ ਇਕ ਹੋਰ ਵਾਹਨ ਟਰੱਕ ਨੂੰ ਲੰਘਣ ਲਈ ਸਾਈਡ ਦੇਣ ਦੀ ਕੋਸਿ਼ਸ਼ ਕੀਤੀ ਗਈ । ਜਦੋਂ ਬੱਸ ਦੇ ਡਰਾਈਵਰ ਵਲੋਂ ਟਰੱਕ ਨੂੰ ਸਾਈਡ ਦੇਣ ਲਈ ਬਸ ਸੜਕ ਕੰਢੇ ਕੀਤੀ ਗਈ ਤਾਂ ਬਸ ਸਾਈਡ ਤੇ ਪਈ ਜਗ੍ਹਾ ਦੀ ਮਿੱਟੀ ਨਰਮ ਹੋਣ ਦੇ ਚਲਦਿਆਂ ਟਾਇਰ ਮਿੱਟੀ ਵਿਚ ਧਸ ਗਿਆ ਤੇ ਖੇਤਾਂ ਵੱਲ ਹੇਠਾਂ ਨੂੰ ਜਾਣ ਲੱਗਿਆ, ਜਿਸ ਕਾਰਨ ਬਸ ਇਕ ਪਾਸੇ ਹੋ ਗਈ ਅਤੇ ਪਲਟ ਗਈ ।

35 ਸਵਾਰੀਆਂ ਲਿਜਾ ਰਹੀ ਸੀ ਵਿਚੋਂ 22 ਸਵਾਰੀਆਂ ਫੱਟੜ ਹੋ ਗਈਆਂ

ਬਸ ਜੋ ਕਿ 35 ਸਵਾਰੀਆਂ ਲਿਜਾ ਰਹੀ ਸੀ ਵਿਚੋਂ 22 ਸਵਾਰੀਆਂ ਫੱਟੜ ਹੋ ਗਈਆਂ । ਹਾਦਸੇ ਦਾ ਪਤਾ ਲੱਗਦਿਆਂ ਹੀ ਪੁਲਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਮੌਕੇ `ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ । ਹਾਦਸੇ ਦਾ ਸਿ਼ਕਾਰ ਸਮੁੱਚੇ ਜ਼ਖਮੀਆਂ ਨੂੰ ਕੈਥਲ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ।

Read More :  ਸੜਕੀ ਹਾਦਸੇ ਵਿਚ 6 ਦੀ ਮੌਤ 5 ਜ਼ਖ਼ਮੀ

Leave a Comment

Your email address will not be published. Required fields are marked *

Scroll to Top