ਮਣੀਪੁਰ ਗੋਲੀਬਾਰੀ ਦੇ ਪੀੜ੍ਹਤਾਂ ਨਾਲ ਕਰਨਗੇ ਰਾਹੁਲ ਗਾਂਧੀ ਮੁਲਾਕਾਤ
ਮਣੀਪੁਰ, 8 ਜੁਲਾਈ : ਭਾਰਤ ਦੇ ਮਣੀਪੁਰ ਸੂਬੇ ਵਿਚ ਬੰਦੂਕਧਾਰੀ ਕੁੱਝ ਲੋਕਾਂ ਵਲੋਂ ਗੋਲੀਆਂ ਚਲਾ ਕੇ ਜੋ ਮਣੀਪੁਰ ਦੇ ਜਿਰੀਬਾਮ ਜਿ਼ਲੇ ਦੇ ਗੁਲਾਰਥਲ ਇਲਾਕੇ ਵਿਚ ਤਬਾਹੀ ਮਚਾਈ ਗਈ ਹੈ ਦੇ ਪੀੜ੍ਹਤਾਂ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਮੁਲਾਕਾਤ ਕੀਤੀ ਜਾਵੇਗੀ। ਇੱਕ ਅਧਿਕਾਰੀ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਸਵੇਰੇ 3.30 ਵਜੇ ਦੇ ਕਰੀਬ ਗੁਲਾਰਥਲ ਦੇ ਮੇਤੇਈ ਖੇਤਰ ਵੱਲ ਕਈ ਵਾਰ ਗੋਲੀਬਾਰੀ ਕੀਤੀ, ਜਿਸ ਨਾਲ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਗੋਲੀਬਾਰੀ ਸਵੇਰੇ ਸੱਤ ਵਜੇ ਤੱਕ ਜਾਰੀ ਰਹੀ। ਅਧਿਕਾਰੀ ਮੁਤਾਬਕ ਸਾਵਧਾਨੀ ਦੇ ਤੌਰ `ਤੇ ਆਸਪਾਸ ਦੇ ਇਲਾਕਿਆਂ `ਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਨਾਲ ਸੂਬਾ ਪੁਲਸ ਦੀ ਇੱਕ ਬੁਲੇਟ ਪਰੂਫ਼ ਗੱਡੀ ਨੁਕਸਾਨੀ ਗਈ।