150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ 5 ਸਾਲਾ ਆਰੀਅਨ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ

150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ 5 ਸਾਲਾ ਆਰੀਅਨ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ
ਜੈਪੁਰ, 10 ਦਸੰਬਰ : ਰਾਜਸਥਾਨ ਦੇ ਦੌਸਾ ਜਿਲ੍ਹੇ ਦੇ ਕਾਲੀਖੜ ਪਿੰਡ ਵਿੱਚ ਖੇਤ ਵਿਚ ਖੇਡਦੇ ਹੋਏ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ 5 ਸਾਲਾ ਆਰੀਅਨ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ । ਇਸ ਕਾਰਵਾਈ ਵਿੱਚ ਸੱਤ ਜੇ. ਸੀ. ਬੀ. ਮਸ਼ੀਨਾਂ ਅਤੇ ਤਿੰਨ ਹੋਰ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ, ਬੋਰਵੈੱਲ ਦੇ ਆਲੇ-ਦੁਆਲੇ ਖੁਦਾਈ ਕੀਤੀ ਜਾ ਰਹੀ ਹੈ । ਜੈਪੁਰ ਦੇ ਐਸ. ਡੀ. ਆਰ. ਐਫ. ਅਤੇ ਅਜਮੇਰ ਦੇ ਐਨ. ਡੀ. ਆਰ. ਐਫ. ਦੀਆਂ ਬਚਾਅ ਟੀਮਾਂ, ਸਥਾਨਕ ਮਾਹਰਾਂ ਦੇ ਨਾਲ, ਸਾਈਟ ’ਤੇ ਅਣਥੱਕ ਕੰਮ ਕਰ ਰਹੀਆਂ ਹਨ । ਇਹ ਕਾਰਵਾਈ ਸ਼ਾਮ 4 ਵਜੇ ਦੇ ਕਰੀਬ ਸ਼ੁਰੂ ਹੋਈ । ਜਾਣਕਾਰੀ ਅਨੁਸਾਰ ਬਚਾਅ ਟੀਮਾਂ ਨੇ ਕੈਮਰੇ ਰਾਹੀਂ ਬੱਚੇ ਦੀ ਹਿਲਜੁਲ ਦਾ ਪਤਾ ਲਗਾਇਆ ਹੈ ਅਤੇ ਆਰੀਅਨ ਨੇ ਉਸ ਵੱਲ ਵਧੀ ਹੋਈ ਰੱਸੀ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਹੈ ।
ਐੱਨ. ਡੀ. ਆਰ. ਐੱਫ. ਟੀਮ ਨੇ ਬੱਚੇ ਨੂੰ ਕੱਢਣ ਲਈ ਚਾਰ ਵੱਖ-ਵੱਖ ਅਸਥਾਈ ਤਰੀਕਿਆਂ ਦੀ ਕੋਸ਼ਿਸ਼ਾਂ ਕੀਤੀਆਂ ਪਰ ਹੁਣ ਤੱਕ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ । ਬਚਾਅ ਸਥਾਨ ’ਤੇ ਸੀਨੀਅਰ ਜ਼ਿਲ੍ਹਾ ਅਧਿਕਾਰੀ ਸੋਮਵਾਰ ਸ਼ਾਮ ਤੋਂ ਹੀ ਮੌਜੂਦ ਹਨ । ਬਚਾਅ ਕਾਰਜ ਜਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਫਸੇ ਬੱਚੇ ਨੂੰ ਕੱਢਣ ਦੀਆਂ ਕੋਸਿ਼ਸ਼ਾਂ ਤੇਜ਼ ਹੋ ਰਹੀਆਂ ਹਨ । ਇਸ ਮੌਕੇ ਮੈਡੀਕਲ ਕਰਮਚਾਰੀ ਬੋਰਵੈੱਲ ਵਿੱਚ ਪਾਈਪ ਰਾਹੀਂ ਬੱਚੇ ਨੂੰ ਆਕਸੀਜਨ ਸਪਲਾਈ ਕਰ ਰਹੇ ਸਨ । ਦੌਸਾ ਦੇ ਵਿਧਾਇਕ ਡੀ. ਸੀ. ਬੈਰਵਾ ਅਤੇ ਜਿ਼ਲ੍ਹਾ ਕੁਲੈਕਟਰ ਦੇਵੇਂਦਰ ਕੁਮਾਰ ਵੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਅਤੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ।

Leave a Comment

Your email address will not be published. Required fields are marked *

Scroll to Top