14 ਲੋਕ ਕਲਾਵਾਂ ਦਾ “ਲੋਕ ਵਿਰਾਸਤ” ਮੇਲਾ ਅੱਜ 2 ਅਕਤੂਬਰ ਨੂੰ
ਪਟਿਆਲਾ : ਪੰਜਾਬ ਦੀਆਂ ਲੁਪਤ ਹੋ ਰਹੀਆਂ ਲੋਕ ਕਲਾਵਾਂ ਦੀ ਸਾਂਭ ਸੰਭਾਲ ਅਤੇ ਸੱਭਿਆਚਾਰ ਵਾਸਤੇ ਪੂਰੀ ਤਰ੍ਹਾਂ ਵਚਨ ਵਧ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਵੱਲੋਂ ਇਕ ਦਿਨਾ “ਲੋਕ ਵਿਰਾਸਤ” ਨਾ ਹੇਠ ਸੱਭਿਆਚਾਰਕ ਮੇਲਾ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਨੇੜੇ ਭਾਸਾ ਵਿਭਾਗ ਪੰਜਾਬ, ਸ਼ੇਰ ਵਾਲਾ ਗੇਟ ਪਟਿਆਲਾ ਵਿਖੇ ਸਵੇਰੇ 10 ਵਜੇ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ਚ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਡਾਇਰੈਕਟਰ ਜਨਾਬ ਐਮ.ਫੁਰਖਾਨ ਖ਼ਾਨ ਸਾਹਿਬ ਨੇ ਦੱਸਿਆ ਕਿ ਇਸ ਲੋਕ ਵਿਰਾਸਤ ਮੇਲੇ ਵਿੱਚ 14 ਵੱਖ-ਵੱਖ ਕਲਾਵਾਂ ਦੀਆਂ ਵੰਨਗੀਆਂ ਵਿੱਚ 150 ਦੇ ਕਰੀਬ ਕਲਾਕਾਰ ਭਾਗ ਲੈਣਗੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਟਿਆਲਵੀਆਂ ਨੂੰ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਖੁੱਲਾ ਸੱਦਾ ਹੈ ।