13 ਅਪ੍ਰੈਲ ਵਾਲੇ ਦਿਨ ਮਹੱਤਵ ਪੂਰਨ ਘਟਨਾਵਾਂ ਵਾਪਰੀਆਂ : ਨਿਹੰਗ ਮੁਖੀ

13 ਅਪ੍ਰੈਲ ਵਾਲੇ ਦਿਨ ਮਹੱਤਵ ਪੂਰਨ ਘਟਨਾਵਾਂ ਵਾਪਰੀਆਂ : ਨਿਹੰਗ ਮੁਖੀ

ਅੰਮ੍ਰਿਤਸਰ / 12 ਅਪ੍ਰੈਲ : 13 ਅਪ੍ਰੈਲ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ ਬਾਰੇ ਸਿੰਘ ਸਾਹਿਬ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਦੱਸਿਆ ਕਿ ਇਸ ਦਿਨ ਪੰਜ ਪ੍ਰਮੁੱਖ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਨੇ 13 ਅਪ੍ਰੈਲ ਨੂੰ ਵਿਸਾਖੀ ਮਨਾਉਣੀ ਕੀਤੀ ਅਤੇ 13 ਅਪ੍ਰੈਲ 1649 ਨੂੰ ਦਸਮ ਪਿਤਾ ਨੇ ਖਾਲਸੇ ਦੀ ਸਾਜਨਾ ਇਸੇ ਦਿਹਾੜੇ ਤੇ ਕੀਤੀ। ਉਨ੍ਹਾਂ ਕਿਹਾ 13 ਅਪ੍ਰੈਲ ਵਾਲੇ ਦਿਨ ਹੀ ਜਲ੍ਹਿਆਵਾਲੇ ਬਾਗ਼ ਵਿੱਚ ਜਨਰਲ ਅਡਵਾਇਡਰ ਦੇ ਹੁਕਮ ਤੇ ਨਿਹੱਥੇ ਲੋਕਾਂ ਤੇ ਅੰਨੇ੍ਹਵਾਹ ਗੋਲੀ ਚਲਾਈ ਗਈ ਤੇ ਦੁਖਦਾਈ ਇਤਿਹਾਸਕ ਕਾਂਡ ਵਾਪਰਿਆ ਸੀ। 13 ਅਪ੍ਰੈਲ 1978 ਨੂੰ ਹੀ ਨਿਰੰਕਾਰੀਆਂ ਵੱਲੋਂ 13 ਸਿੰਘ ਅੰਮ੍ਰਿਤਸਰ ਵਿਖੇ ਸ਼ਹੀਦ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਅਨੇਕਾਂ ਹੀ ਹੋਰ ਕਈ ਘਟਨਾਵਾਂ ਹਨ ਜੋ ਇਸੇ ਦਿਨ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਇਤਿਹਾਸਕ ਵਿਰਸੇ ਨੂੰ ਸੰਭਾਲਣ ਲਈ ਇਨ੍ਹਾਂ ਦਿਹਾੜਿਆਂ ਨੂੰ ਚੜ੍ਹਦੀਕਲਾ ‘ਚ ਮਨਾਉਣਾ ਚਾਹੀਦਾ ਹੈ।

Leave a Comment

Your email address will not be published. Required fields are marked *

Scroll to Top