ਪੱਬ ਵਿੱਚ ਵੜ ਕੇ ਗੋਲੀਆਂ ਚੱਲਣ ਕਰਕੇ 12 ਜਣੇ ਜ਼ਖਮੀ

ਪੱਬ ਵਿੱਚ ਵੜ ਕੇ ਗੋਲੀਆਂ ਚੱਲਣ ਕਰਕੇ 12 ਜਣੇ ਜ਼ਖਮੀ
ਓਟਾਵਾ : ਪੰਜਾਬੀਆਂ ਦੀ ਮਨਪਸੰਦ ਤੇ ਵਿਦੇਸ਼ੀ ਧਰਤੀ ਕੈਨੇਡਾ ਦੇ ਟੋਰਾਂਟੋ ਦੇ ਇੱਕ ਪੱਬ ਵਿੱਚ ਸ਼ੁੱਕਰਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ 12 ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਰਾਤ 10:30 ਵਜੇ ਦੇ ਕਰੀਬ ਸਕਾਰਬਰੋ ਟਾਊਨ ਸੈਂਟਰ ਮਾਲ ਦੇ ਨੇੜੇ ਪ੍ਰੋਗਰੈਸ ਐਵੇਨਿਊ ਅਤੇ ਕਾਰਪੋਰੇਟ ਡਰਾਈਵ `ਤੇ ਵਾਪਰੀ । ਪੁਲਸ ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਪੱਬ ਵਿੱਚ ਦਾਖਲ ਹੋਇਆ, ਅਚਾਨਕ ਲੋਕਾਂ `ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜ ਗਿਆ । ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ ਸਬੰਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ । ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਸੀ. ਸੀ. ਟੀ. ਵੀ. ਫੁਟੇਜ ਵੀ ਪ੍ਰਾਪਤ ਕੀਤੀ ਜਾ ਰਹੀ ਹੈ । ਸਕਾਰਬਰੋ ਦੇ ਇੱਕ ਪੱਬ ਵਿੱਚ ਹੋਈ ਗੋਲੀਬਾਰੀ ਵਿੱਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦੋਂ ਕਿ ਕੁਝ ਗੰਭੀਰ ਹਾਲਤ ਵਿੱਚ ਹਨ। ਕਈ ਲੋਕਾਂ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਹੈ । ਪੁਲਸ ਨੇ ਅਜੇ ਤੱਕ ਪੀੜਤਾਂ ਬਾਰੇ ਜਿ਼ਆਦਾ ਜਾਣਕਾਰੀ ਨਹੀਂ ਦਿੱਤੀ ਹੈ । ਉਨ੍ਹਾਂ ਦੇ ਨਾਵਾਂ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ ।

Leave a Comment

Your email address will not be published. Required fields are marked *

Scroll to Top