10 ਤੋਂ ਵੱਧ ਲੋਕਾਂ ਨਾਲ ਸਬੰਧ ਰੱਖਣ ਵਾਲੀ ਔਰਤ ਨੇ ਪਤੀ ਸਣੇ ਸਾਰਿਆਂ ਤੇ ਲਗਾਇਆ ਬਲਾਤਕਾਰ ਦਾ ਦੋਸ਼
ਕੋਡਾਗੂ : ਵਿਆਹੀ ਹੋਈ ਹੋਣ ਦੇ ਬਾਵਜੂਦ ਵੀ 10 ਤੋਂ ਵਧ ਲੋਕਾਂ ਨਾਲ ਸਬੰਧ ਬਣਾਉਣ ਵਾਲੀ ਔਰਤ ਵਲੋਂ ਪਤੀ ਸਣੇ ਸਾਰੇ ਹੀ ਲੋਕਾਂ ਤੇ ਬਲਾਤਕਾਰ, ਬੇਰਹਿਮੀ, ਧਮਕੀਆਂ ਅਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ, ਜਿਸ ਸਦਕਾ ਹੁਣ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ।ਕਰਨਾਟਕ ਹਾਈ ਕੋਰਟ ਨੇ ਵੀ ਇਸ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਉ਼ਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਇੰਸਪੈਕਟਰ ਜਨਰਲ (ਡੀ.ਜੀ.-ਆਈ.ਜੀ.ਪੀ.) ਨੂੰ ਕਿਹਾ ਹੈ ਕਿ ਉਹ ਔਰਤ ਬਾਰੇ ਜਾਣਕਾਰੀ ਰਾਜ ਭਰ ਦੇ ਸਾਰੇ ਪੁਲਸ ਥਾਣਿਆਂ ਨੂੰ ਭੇਜਣ ਤਾਂ ਜੋ ਹੋਰ ਲੋਕ ਵੀ ਚੌਕਸ ਹੋ ਸਕਣ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਔਰਤ ਨੇ ਕਈ ਹੋਰ ਲੋਕਾਂ ਨੂੰ ਵੀ ਸ਼ਿਕਾਰ ਬਣਾਇਆ ਹੈ। ਇੰਨਾ ਹੀ ਨਹੀਂ ਅਦਾਲਤ ਨੇ ਪੀੜਤ ਅਤੇ ਉਸ ਦੇ ਪਰਿਵਾਰ ਖਿਲਾਫ ਦਰਜ ਕੇਸ ਨੂੰ ਰੱਦ ਕਰਨ ਦੇ ਹੁਕਮ ਵੀ ਦਿੱਤੇ ਹਨ।