ਹੜ ਦੇ ਕਾਰਨ ਰੁੜਿਆ ਪਿੰਡ ਧਾਰਲੀ ਪਿੰਡ

ਸਿ਼ਮਲਾ, 5 ਅਗਸਤ : ਭਾਰੀ ਹੜ ਦੇ ਕਾਰਨ ਉੱਤਰਕਾਸ਼ੀ ਦੇ ਹਰਸ਼ੀਲ ਇਲਾਕੇ ਦੇ ਧਾਰਲੀ ਪਿੰਡ ਵਿਚ ਜਮਕੇ ਤਬਾਹੀ ਹੋਈ ਹੈ, ਇਸ ਹੜ ਦੇ ਕਾਰਨ ਕਾਫੀ ਹਦ ਤੱਕ ਪਿੰਡ ਰੁੜ ਗਿਆ ਹੈ, ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿੰਡ ਦਾ ਅੱਧਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ ਅਤੇ ਕਈ ਲੋਕ ਲਾਪਤਾ ਹੋ ਗਏ। ਮਿੱਟੀ ਦੀ ਗਾਰ ਵਾਲਾ ਪਾਣੀ ਪੂਰੇ ਪਿੰਡ ਵਿਚ ਭਰ ਗਿਆ। ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਆਫ਼ਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਭਿਆਨਕ ਵੀਡੀਓ ਵਿੱਚ ਹੜ੍ਹ ਦਾ ਪਾਣੀ ਪਹਾੜ ਤੋਂ ਹੇਠਾਂ ਵਗਦੇ ਹੋਏ ਪਿੰਡ ਵਿੱਚ ਵੜਦਾ ਨਜ਼ਰ ਆ ਰਿਹਾ ਹੈ।

ਹਰ ਚੀਜ ਨੂੰ ਵਹਾ ਲੈ ਗਿਆ ਸੈਲਾਬ

ਇਹ ਸੈਲਾਬ ਘਰਾਂ, ਸੜਕਾਂ ਅਤੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਗਿਆ। ਲੋਕਾਂ ਨੂੰ ਘਬਰਾਹਟ ਵਿੱਚ ਚੀਕਦੇ ਸੁਣਿਆ ਜਾ ਸਕਦਾ ਹੈ। ਪਿੰਡ ਵਿੱਚ 20-25 ਹੋਟਲ ਅਤੇ ਹੋਮਸਟੇਅ ਸਨ, ਅਤੇ ਬਹੁਤ ਸਾਰੇ ਲੋਕ ਪਾਣੀ ਵਿੱਚ ਵਹਿ ਗਏ ਸਨ। ਉੱਤਰਾਖੰਡ ਪੁਲੀਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਉੱਤਰਾਖੰਡ ਦੇ ਹਰਸ਼ੀਲ ਖੇਤਰ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਹੈ।’’ ਪੁਲੀਸ ਨੇ ਸਥਾਨਕ ਲੋਕਾਂ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

Leave a Comment

Your email address will not be published. Required fields are marked *

Scroll to Top