ਹੋਲੀ ਮੌਕੇ ਚੰਡੀਗੜ੍ਹ ਵਿੱਚ ਬੰਬ ਧਮਕੀ ਨਾਲ ਹੜਕੰਪ, ਚਲਾਇਆ ਤਲਾਸ਼ੀ ਅਭਿਆਨ

ਚੰਡੀਗੜ੍ਹ, 2 ਮਾਰਚ : ਦੇਸ਼ ਅੰਦਰ ਇਕ ਪਾਸੇ ਜਿਥੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਚਲ ਰਹੀਆਂ ਹਨ, ਉਥੇ ਦੂਸਰੇ ਪਾਸੇ ਚੰਡੀਗੜ ਵਿੱਚ ਬੰਬ ਧਮਕੀ ਭਰਾ ਈਮੇਲ ਆਉਣ ਕਾਰਨ ਸੁਰੱਖਿਆ ਏਜੰਸੀਆਂ ਅਲਰਟ ਮੋਡ ’ਤੇ ਆ ਗਈਆਂ, ਜਿਸ ਕਾਰਨ ਜਾਂਚ ਏਜੰਸੀਆਂ ਵਲੋ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਧਮਕੀ ਤੋ ਬਾਅਦ ਸੁਰੱਖਿਆ ਏਜੰਸੀਆਂ ਨੇ ਦੋਵਾਂ ਥਾਵਾਂ ’ਤੇ ਵਿਆਪਕ ਤਲਾਸ਼ੀ ਅਭਿਆਨ ਚਲਾਇਆ। ਬੰਬ ਨਿਰੋਧਕ ਦਸਤਿਆਂ ਅਤੇ ਸੂੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਹਰ ਕੋਨੇ ਦੀ ਜਾਂਚ ਕੀਤੀ ਗਈ, ਪਰ ਕਿਸੇ ਵੀ ਕਿਸਮ ਦੀ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ।

ਹਾਲਾਂਕਿ ਕੋਈ ਸੰਦੇਹਜਨਕ ਚੀਜ਼ ਨਹੀਂ ਮਿਲੀ, ਫਿਰ ਵੀ ਤਿਉਹਾਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ। ਸੈਕਟਰ 34 ਅਤੇ ਇੰਡਸਟਰੀਅਲ ਏਰੀਆ ਫੇਜ਼ 2 ਵੱਲ ਜਾਣ ਵਾਲੀਆਂ ਸੜਕਾਂ ’ਤੇ ਨਾਕਾਬੰਦੀ ਸਖ਼ਤ ਕਰ ਦਿੱਤੀ ਗਈ ਹੈ ਅਤੇ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ।

Scroll to Top