ਹੈਲਥ ਅਵੇਰਨੈੱਸ ਸੋਸਾਇਟੀ ਅਤੇ ਜਨਹਿਤ ਸਮਿਤੀ ਪਟਿਆਲਾ ਵਲੋ ਸਵੱਛ ਅਭਿਆਨ ਦਾ ਹਿੱਸਾ ਬਣਨਾ ਸ਼ਲਾਘਾਯੋਗ : ਨਿਗਮ ਕਮਿਸ਼ਨਰ ਓਬਰਾਏ

ਹੈਲਥ ਅਵੇਰਨੈੱਸ ਸੋਸਾਇਟੀ ਅਤੇ ਜਨਹਿਤ ਸਮਿਤੀ ਪਟਿਆਲਾ ਵਲੋ ਸਵੱਛ ਅਭਿਆਨ ਦਾ ਹਿੱਸਾ ਬਣਨਾ ਸ਼ਲਾਘਾਯੋਗ : ਨਿਗਮ ਕਮਿਸ਼ਨਰ ਓਬਰਾਏ
ਪਟਿਆਲਾ : ਅੱਜ ਬਾਰਾਦਰੀ ਗਾਰਡਨ ਵਿਚ ਸਵੱਛ ਭਾਰਤ ਅਭਿਆਨ ਪ੍ਰੋਗਰਾਮ ਦੇ ਚਲਦਿਆਂ ਨਗਰ ਨਿਗਮ ਕਮਿਸ਼ਨਰ, ਪਟਿਆਲਾ ਡਾਕਟਰ ਰਜਤ ਓਬਰਾਏ ,ਜੁਆਇੰਟ ਕਮਿਸ਼ਨਰ ਪਟਿਆਲਾ ਮੈਡਮ ਦੀਪ ਜੋਤ ਕੌਰ ਅਤੇ ਨਗਰ ਨਿਗਮ ਟੀਮ ਨੇ ਸ਼ਿਰਕਤ ਕੀਤੀ । ਇਸ ਮੌਕੇ ਸੰਸਥਾ ਹੈਲਥ ਅਵੇਰਨੈਸ ਸੋਸਾਇਟੀ ਅਤੇ ਜਨਹਿਤ ਸਮਿਤੀ ਦੇ ਮੈਬਰਾਂ ਵਲੋ ਨਗਰ ਨਿਗਮ ਦੀ ਟੀਮ ਨਾਲ ਮਿਲ ਕੇ ਸਾਰੇ ਗਾਰਡਨ ਵਿਚ ਸਫਾਈ ਕੀਤੀ ਗਈ । ਇਸ ਮੌਕੇ ਕਮਿਸ਼ਨਰ ਨਗਰ ਨਿਗਮ ਵਲੋ ਬੋਲਦਿਆਂ ਦੋਵੇਂ ਸੰਸਥਾਵਾਂ ਦੇ ਕੰਮ ਨੂੰ ਸ਼ਲਾਘਾਯੋਗ ਦਸਿਆ ਗਿਆ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਸੰਸਥਾ ਹੈਲਥ ਅਵੇਰਨੈੱਸ ਅਤੇ ਜਨਹਿਤ ਸਮਿਤੀ ਵਲੋ ਆਪਣੇ ਆਲੇ ਦੁਆਲੇ ਸਫਾਈ ਦੀ ਸੇਵਾ ਕਰੀਏ ਤਾਂ ਪਟਿਆਲਾ ਇਕ ਉਦਾਹਰਣ ਦਾ ਸ਼ਹਿਰ ਬਣ ਸਕਦਾ ਹੈ । ਉਨ੍ਹਾਂ ਦੱਸਿਆ ਕਿ ਮਿਉਸਿਪਲ ਕਾਰਪੋਰੇਸ਼ਨ ਹਰ ਤਰ੍ਹਾਂ ਨਾਲ ਪਟਿਆਲੇ ਦੇ ਲੋਕਾ ਦੀ ਸੇਵਾ ਚ ਹੈ ਅਤੇ ਸਾਰੇ ਕਰਮਚਾਰੀ ਹਰ ਵੇਲੇ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰ ਰਹੇ ਹਨ, ਸਾਨੂੰ ਸਾਰਿਆ ਨੂੰ ਕਾਰਪੋਰੇਸ਼ਨ ਦਾ ਸਹਿਯੋਗ ਕਰਨ ਚਾਈਦਾ ਹੈ ।
ਹੈਲਥ ਅਵੇਰਨੈੱਸ ਸੋਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਕੋਲੀ ਜੀ ਵਲੋ ਦਸਿਆ ਗਿਆ ਕਿ ਸੰਸਥਾ ਵਲੋ ਲਗਤਰ ਪਿਛਲੇ ਕੇਈ ਦਿਨਾਂ ਤੋਂ ਸਵੱਛ ਅਭਿਆਨ ਬਾਰਾਦਰੀ ਗਾਰਡਨ ਵਿਚ ਸ਼ੁਰੂ ਕੀਤਾ ਹੋਇਆ ਹੈ ਜਿਸ ਤਹਿਤ ਰੋਜ ਦੀ ਰੋਜ ਬਾਰਾਦਰੀ ਗਾਰਡਨ ਦੀ ਸਫਾਈ ਕੀਤੀ ਜਾਂਦੀ ਹੈ। ਉਨਾ ਸਾਰੇ ਵਲੰਟੀਅਰ ਸਾਥੀਆਂ ਦਾ ਇਸ ਅਭਿਆਨ ਦਾ ਹਿੱਸਾ ਬਣਨ ਲਈ ਧਨਵਾਦ ਕੀਤਾ । ਇਸ ਮੌਕੇ ਜਨਹਿਤ ਸਮਿਤੀ ਪਟਿਆਲਾ ਦੇ ਸਕੱਤਰ ਵਿਨੋਦ ਸ਼ਰਮਾ ਜੀ ਵਲੋ ਕਮਿਸ਼ਨਰ ਨਗਰ ਨਿਗਮ ਦਾ ਧਨਵਾਦ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਅੱਜ ਇਥੇ ਸੰਸਥਾ ਵਲੋ ਯੋਗਾ ਸ਼ਿਵਰ ਵੀ ਲਗਾਇਆ ਗਿਆ ਹੈ ਨਾਲ ਹੀ ਸਾਰਿਆ ਵਲੋ ਸਫਾਈ ਵੀ ਕੀਤੀ ਜਾ ਰਹੀ ਹੈ । ਉਨਾ ਦੱਸਿਆ ਕਿ ਸੰਸਥਾ ਜਨਹਿਤ ਸਮਿਤੀ ਵਲੋ ਗਾਰਡਨ ਵਿਚ ਚਾਲੀ ਦੇ ਕਰੀਬ ਕੁੜੇਦਾਨ ਲਗਾਏ ਹੋਏ ਹਨ ਅਤੇ ਲੋਕਾ ਨੂੰ ਕਚਰਾ ਏਨਾ ਡਸਟਬਿਨ ਚ ਪਾਉਣ ਲਈ ਕਿਹਾ ਜਾਂਦਾ ਹੈ। ਇਸ ਮੌਕੇ ਸਮਾਜ ਸੇਵੀ ਜਗਤਾਰ ਜੱਗੀ ਨੇ ਦਸਿਆ ਕਿ ਦੋਵੇ ਸੰਸਥਾਵਾਂ ਵਲੋ ਬਾਰਾਦਰੀ ਗਾਰਡਨ ਵਿਚ ਲਗਾਤਾਰ ਯੋਗ ਕੈਂਪ, ਮੈਡੀਕਲ ਕੈਂਪ, ਅਵੇਰਨੈਸ ਕੈਂਪ ਅਤੇ ਸਫਾਈ ਅਭਿਆਨ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਫਾਈ ਦੀ ਸ਼ੁਰੂਆਤ ਆਪਣੇ ਆਲੇ ਦੁਆਲੇ ਤੋ ਕਰੀਏ ਤਾਂ ਸਾਡਾ ਸ਼ਹਿਰ ਸਾਫ ਸੁਥਰਾ ਅਤੇ ਸਵੱਛ ਬਣ ਸਕਦਾ ਹੈ । ਇਸ ਮੌਕੇ ਵੱਡੀ ਗਿਣਤੀ ਵਿਚ ਯੋਗ ਕਰਨ ਵਾਲੇ ਵਿਅਕਤੀਆਂ ਨੇ ਹਿੱਸਾ ਲਿਆ, ਉੱਘੇ ਯੋਗ ਅਚਾਰੀਏ ਅਸ਼ੋਕ ਰਾਣਾ ਅਤੇ ਓਮ ਪਰਕਾਸ਼ ਜੀ ਵਲੋ ਯੋਗ ਕਰਵਾਇਆ ਗਿਆ । ਇਸ ਮੌਕੇ ਸੰਸਥਾ ਦੇ ਸਕੱਤਰ ਐਡਵੋਕੇਟ ਭਵਰਾ ਜੀ ਵਲੋ ਸਾਰਿਆ ਦਾ ਧਨਵਾਦ ਕੀਤਾ ਗਿਆ । ਸੰਸਥਾ ਵਲੋ ਇਸ ਮੌਕੇ ਵਧੀਆ ਕੰਮ ਕਰਨ ਲਈ ਵਲੰਟੀਅਰ ਸਾਥੀਆ ਨੂੰ ਸਨਮਾਨਤ ਕੀਤਾ ਗਿਆ । ਇਸ ਮੌਕੇ ਪਹੁੰਚੀਆ ਸਖਸ਼ੀਅਤਾਂ ਵਿਚ ਡਿਪਟੀ ਡਾਇਰੈਕਟਰ ਸੰਦੀਪ ਗਰੇਵਾਲ, ਸਾਬਕਾ ਡਿਪਟੀ ਡਇਰੈਕਟਰ ਸਵਰਨ ਸਿੰਘ ਮਾਨ, ਡਾਕਟਰ ਜੀ ਐਸ ਅੰਨਦ ਜੀ ਸਾਬਕਾ ਡਾਇਰੈਕਟ ਐਨ ਆਈ ਐਸ, ਸਮਾਜ ਸੇਵੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਪਰਮਿੰਦਰ ਪਹਿਲਵਾਨ, ਅੱਜੀ ਜੀ ਫਿੱਟਨੈੱਸ ਗਰੁੱਪ, ਹੈਪੀ ਵਰਮਾ, ਡਾਕਟਰ ਕ੍ਰਾਂਤੀ ਜੀ, ਰਣਜੀਤ ਕੌਰ, ਸਤੀਸ਼ ਜੋਸ਼ੀ ਅਤੇ ਹੋਰ ਮੈਬਰ ਸ਼ਾਮਲ ਹੋਏ ।

Leave a Comment

Your email address will not be published. Required fields are marked *

Scroll to Top