ਹੇਠਲੇ ਪੱਧਰ `ਤੇ ਅਫਸਰ ਜਾਂ ਮੁਲਾਜ਼ਮ ਦੇ ਭ੍ਰਿਸ਼ਟਾਚਾਰ ਦੌਰਾਨ ਫੜੇ ਜਾਣ ਤੇ ਸਿੱਧੀ ਸਿੱਧੀ ਜਿੰੰਮੇਵਾਰੀ ਹੋਵੇਗੀ ਡੀ. ਸੀ ਜਾਂ ਐੱਸ. ਐੱਸ. ਪੀ. : ਭਗਵੰਤ ਮਾਨ

ਹੇਠਲੇ ਪੱਧਰ `ਤੇ ਅਫਸਰ ਜਾਂ ਮੁਲਾਜ਼ਮ ਦੇ ਭ੍ਰਿਸ਼ਟਾਚਾਰ ਦੌਰਾਨ ਫੜੇ ਜਾਣ ਤੇ ਸਿੱਧੀ ਸਿੱਧੀ ਜਿੰੰਮੇਵਾਰੀ ਹੋਵੇਗੀ ਡੀ. ਸੀ ਜਾਂ ਐੱਸ. ਐੱਸ. ਪੀ. : ਭਗਵੰਤ ਮਾਨ
ਚੰਡੀਗੜ੍ਹ : ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹੁਣ ਤੱਕ ਦੀਆਂ ਸਰਕਾਰਾਂ ਦੇ ਕਾਰਜਕਾਲ ਤੋਂ ਵੀ ਵਧ ਜ਼ੋਰ ਸ਼ੋਰ ਨਾਲ ਚਲਾ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਹੇਠਲੇ ਪੱਧਰ `ਤੇ ਅਫਸਰ ਜਾਂ ਮੁਲਾਜ਼ਮ ਦੇ ਭ੍ਰਿਸ਼ਟਾਚਾਰ ਦੌਰਾਨ ਫੜੇ ਜਾਣ ਤੇ ਸਿੱਧੀ ਸਿੱਧੀ ਜਿੰੰਮੇਵਾਰੀ ਹੋਵੇਗੀ ਡੀ. ਸੀ ਜਾਂ ਐੱਸ. ਐੱਸ. ਪੀ. ਦੀ ਹੋਵੇਗੀ। ਉਕਤ ਫ਼ੈਸਲਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਦੇ ਸਮੁੱਚੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਆਖਿਆ ਕਿ ਅਜਿਹਾ ਹੋਣ ਦੀ ਸੂਰਤ ਵਿਚ ਉਪਰੋਕਤ ਦੋਵੇਂ ਅਫ਼ਸਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਨਸ਼ੇ ਦੇ ਮਾਮਲੇ `ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਮਾਜਕ ਲਹਿਰ ਬਣਾਉਣੀ ਪਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਬਣਾਈ ਜਾ ਰਹੀ ਹੈ। ਜਿਸ ਰਾਹੀਂ ਉਨ੍ਹਾਂ ਦੀ ਹਰ ਮਹਿਕਮੇ ਵਿਚ ਬਾਜ਼ ਅੱਖ ਹੋਵੇਗੀ। ਹਰ ਜ਼ਿਲ੍ਹੇ ਵਿਚ ਇਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਜਾਵੇਗਾ। ਜਿਸ ਲਈ ਬਕਾਇਦਾ ਡੀ. ਸੀ. ਦਫਤਰ ਵਿਚ ਇਕ ਵਿੰਡੇ ਰੱਖੀ ਜਾਵੇਗੀ, ਉਥੇ ਕੋਈ ਵੀ ਕੰਮ ਲੈ ਕੇ ਆ ਸਕਦਾ ਹੈ। ਜੇਕਰ ਉਹ ਜ਼ਿਲ੍ਹੇ ਪੱਧਰ ਦਾ ਕੰਮ ਹੋਇਆ ਤਾਂ ਉਹ ਤੁਰੰਤ ਕੀਤਾ ਜਾਵੇਗਾ, ਜੇ ਉਹ ਮੰਤਰੀ ਪੱਧਰ ਦਾ ਕੰਮ ਹੈ ਤਾਂ ਉਸ ਨੂੰ ਅੱਗੇ ਭੇਜਿਆ ਜਾਵੇਗਾ।

Leave a Comment

Your email address will not be published. Required fields are marked *

Scroll to Top