ਹਾਦਸਾ : ਬਰਾਤੀਆਂ ਨਾਲ ਭਰੀ ਬੱਸ ਤੇ ਡਿੱਗੀ ਕਰੰਟ ਵਾਲੀਤਾਰ , ਕਈਆਂ ਦੀ ਮੌਤ

ਹਾਦਸਾ : ਬਰਾਤੀਆਂ ਨਾਲ ਭਰੀ ਬੱਸ ਤੇ ਡਿੱਗੀ ਕਰੰਟ ਵਾਲੀਤਾਰ , ਕਈਆਂ ਦੀ ਮੌਤ
ਦਿਲੀ : ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਸੋਮਵਾਰ ਨੂੰ ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ। ਯਾਤਰੀਆਂ ਨਾਲ ਭਰੀ ਬੱਸ ‘ਤੇ ਹਾਈ ਟੈਂਸ਼ਨ ਤਾਰ ਡਿੱਗਣ ਨਾਲ ਅੱਗ ਲੱਗ ਗਈ। ਖਦਸ਼ਾ ਹੈ ਕਿ ਬੱਸ ‘ਚ ਸਫਰ ਕਰ ਰਹੇ ਕਈ ਲੋਕਾਂ ਦੀ ਮੌਤ ਹੋ ਸਕਦੀ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਬਰਾਤੀਆਂ ਨਾਲ ਭਰੀ ਹੋਈ ਸੀ।
ਇਹ ਪੂਰੀ ਘਟਨਾ ਮਰਦਹ ਥਾਣਾ ਖੇਤਰ ਦੇ ਮਹਾਹਰ ਧਾਮ ਨੇੜੇ ਵਾਪਰੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 4-5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਕਰੀਬ 50 ਲੋਕ ਸਵਾਰ ਸਨ। ਡੀਆਈਜੀ ਵਾਰਾਣਸੀ ਓਪੀ ਸਿੰਘ ਨੇ ਦੱਸਿਆ ਕਿ 4-5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਫਿਲਹਾਲ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਰਾਹਤ ਕਾਰਜ ਜਾਰੀ ਹਨ।

Leave a Comment

Your email address will not be published. Required fields are marked *

Scroll to Top