ਹਾਦਸਾ : ਛੱਪੜ ਵਿੱਚ ਟਰੈਕਟਰ ਟਰਾਲੀ ਡਿੱਗਣ ਕਾਰਨ ਕਈ ਬੱਚਿਆਂ ਸਣੇ 23 ਵਿਅਕਤੀਆਂ ਦੀ ਹੋਈ ਮੌਤ
ਲਖਨਊ, 24 ਫਰਵਰੀ : ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿੱਚ ਟਰੈਕਟਰ-ਟਰਾਲੀ ਪਲਟਣ ਅਤੇ ਛੱਪੜ ਵਿੱਚ ਡਿੱਗਣ ਕਾਰਨ ਕਈ ਬੱਚਿਆਂ ਸਮੇਤ 23 ਵਿਅਕਤੀਆਂ ਦੀ ਮੌਤ ਹੋ ਗਈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਾਹਨ ‘ਚ ਸਵਾਰ ਲੋਕ ਜ਼ਿਲ੍ਹੇ ਦੇ ਪਟਿਆਲੀ ਖੇਤਰ ‘ਚ ਗੰਗਾ ਨਦੀ ‘ਚ ਇਸ਼ਨਾਨ ਕਰਨ ਜਾ ਰਹੇ ਸਨ, ਜਦੋਂ ਪਟਿਆਲੀ-ਦਰਿਆਵਗੰਜ ਰੋਡ ‘ਤੇ ਇਹ ਹਾਦਸਾ ਹੋ ਗਿਆ। ਕਰੀਬ 20 ਵਿਅਕਤੀ ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਹਨ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਤੇ ਜ਼ਖ਼ਮੀਆਂ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।