ਦਿੱਲੀ, 25 ਨਵੰਬਰ 2025 : ਸੁਲਤਾਨ ਅਜ਼ਲਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਜੋਕਿ ਲੰਘੇ ਦਿਨ ਹੋਇਆਸੀ, ਵਿਚ ਭਾਰਤ ਨੂੰ ਹਾਰ ਕਾਰਨ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਿਕਰਯੋਗ ਹੈ ਕਿ ਮੈਚ ਵਿੱਚ ਭਾਰਤ ਨੇ ਬੈਲਜੀਅਮ ਦੇ ਖ਼ਿਲਾਫ਼ ਦਿਲੇਰੀ ਨਾਲ ਮੁਕਾਬਲਾ ਕੀਤਾ, ਪਰ ਆਖਰੀ ਪਲਾਂ ਵਿੱਚ ਉਨ੍ਹਾਂ ਨੂੰ 3–2 ਨਾਲ ਹਾਰ ਸਹਿਣੀ ਪਈ।
ਭਾਰਤੀ ਟੀਮ ਦੀ ਓਰੋਂ ਅਭਿਸ਼ੇਕ ਨੇ 33ਵੇਂ ਮਿੰਟ ਵਿੱਚ ਅਤੇ ਸ਼ਿਲਾਨੰਦ ਲਾਕੜਾ ਨੇ 57ਵੇਂ ਮਿੰਟ ਵਿੱਚ ਗੋਲ ਦਾਗੇ। ਦੂਜੇ ਪਾਸੇ ਬੈਲਜੀਅਮ ਲਈ ਰੋਮਨ ਡੁਵੇਕੋਟ ਨੇ 17ਵੇਂ ਅਤੇ 46ਵੇਂ ਮਿੰਟ ਵਿੱਚ ਦੋ ਗੋਲ ਕੀਤੇ, ਜਦਕਿ ਨਿਕੋਲਸ ਡੀ ਕੇਰਪੇਲ ਨੇ 45ਵੇਂ ਮਿੰਟ ਵਿੱਚ ਗੋਲ ਜੋੜਿਆ।
ਇਸ ਤੋਂ ਪਹਿਲਾਂ, ਡਿਫੈਂਡਰ ਸੰਜੇ ਦੀ ਕਪਤਾਨੀ ਹੇਠ ਭਾਰਤ ਨੇ ਐਤਵਾਰ ਨੂੰ ਛੇ ਟੀਮਾਂ ਦੀ ਇਸ ਪ੍ਰਤੀਯੋਗਿਤਾ ਵਿੱਚ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ 1–0 ਨਾਲ ਹਰਾਕੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਸੀ।
ਬੈਲਜੀਅਮ ਨੇ ਮੈਚ ਦੇ ਦਸਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਬਣਾਇਆ ਅਤੇ ਫ਼ੌਰਨ ਹੀ ਦੂਜਾ ਵੀ ਹਾਸਲ ਕਰ ਲਿਆ। ਤਾਮ ਭਾਰਤੀ ਡਿਫੈਂਸ ਦੋਵੇਂ ਵਾਰ ਮਜ਼ਬੂਤੀ ਨਾਲ ਡੱਟ ਗਈ ਅਤੇ ਇਹ ਯਕੀਨੀ ਬਣਾਇਆ ਕਿ ਪਹਿਲਾ ਕੁਆਰਟਰ ਗੋਲਰਹਿਤ ਰਹੇ। ਮੈਚ ਬਹੁਤ ਹੀ ਰੋਮਾਂਚਕ ਰਿਹਾ।