ਨਵੀਂ ਦਿੱਲੀ, 14 ਫਰਵਰੀ : ਦੇਸ਼ ਅੰਦਰ ਵਧ ਰਹੇ ਹਵਾਪ੍ਰਦੂਸ਼ਣ ਨੂੰ ਲੈ ਕੇ ਖੇਤੀਬਾੜੀ ਮੰਤਰੀ ਸਿਵਰਾਜ ਸਿੰਘ ਚੌਹਾਨ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਉਨਾ ਕਿਹਾ ਕਿ ਇਸ ਪ੍ਰਦੂਸਣ ਲਈ ਸਿਰਫ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਉਣਾ ਸਹੀ ਨਹੀ ਹੈ। ਉਨਾ ਕਿਹਾ ਹੈ ਕਿ ਪ੍ਰਦੂਸ਼ਣ ਲਈ ਕੇਵਲ ਪਰਾਲੀ ਸਾੜਨ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ। ਉਨ੍ਹਾਂ ਇਹ ਗੱਲ ਰਾਜ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕਹੀ ।
ਮੰਤਰੀ ਨੇ ਸਪਸ਼ਟ ਕੀਤਾ ਕਿ ਜਦੋਂ ਵੀ ਦਿੱਲੀ ਵਿੱਚ ਸਮੌਗ ਦੀ ਸਥਿਤੀ ਬਣਦੀ ਹੈ ਤਾਂ ਅਕਸਰ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜੋ ਨਿਆਂਸੰਗਤ ਨਹੀਂ। ਉਨ੍ਹਾਂ ਕਿਹਾ ਕਿ ਵਿਗਿਆਨਕ ਅਧਿਐਨਾਂ ਮੁਤਾਬਕ ਸਰਦੀਆਂ ਦੇ ਮੌਸਮ ਵਿੱਚ ਵਧਦੇ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਯੋਗਦਾਨ ਕੇਵਲ ਕਰੀਬ 5 ਫੀਸਦੀ ਹੈ ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਵਾ ਪ੍ਰਦੂਸ਼ਣ ਇੱਕ ਬਹੁ-ਆਯਾਮੀ ਸਮੱਸਿਆ ਹੈ, ਜਿਸ ਦੇ ਪਿੱਛੇ ਕਈ ਹੋਰ ਕਾਰਕ ਵੀ ਹੁੰਦੇ ਹਨ। ਇਸ ਲਈ ਇਸ ਮਸਲੇ ਦਾ ਹੱਲ ਵੀ ਸਮੂਹਿਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਲੱਭਣਾ ਚਾਹੀਦਾ ਹੈ, ਨਾ ਕਿ ਸਿਰਫ ਕਿਸਾਨਾਂ ਨੂੰ ਦੋਸ਼ੀ ਠਹਿਰਾ ਕੇ । ਇਸ ਲਈ ਇਸਦੇ ਹੱਲ ਵੱਲ ਸਾਨੂੰ ਧਿਆਨ ਦੇਣਦੀ ਲੋੜ ਹੈ।