ਹਰਿਆਣਾ ਸਰਕਾਰ ਨੂੰ ਪਾਣੀ ਛੱਡਣ ਲਈ ਦਿੱਲੀ ਜਲ ਮੰਤਰੀ ਨੇ ਜੋੜੇ ਹੱਥ
ਦਿੱਲੀ : ਦਿੱਲੀ ਵਾਸੀਆਂ ਦੀਆਂ ਕੀਮਤੀ ਜਾਨਾਂ ਦੀ ਦੁਹਾਈ ਮੰਗਦਿਆਂ ਪਾਣੀ ਦੀ ਮੰਗ ਨੂੰ ਲੈ ਕੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਸਰਕਾਰ ਨੂੰ ਹੱਂਥ ਜੋੜ ਕੇ ਬੇਨਤੀ ਕੀਤੀ ਕਿ ਉਹ ਪਾਣੀ ਛੱਡ ਦੇਣ ਤਾਂ ਜੋ ਤੁਹਾਡੇ ਹੱਥਾਂ ਵਿਚ ਕੈਦ ਦਿੱਲੀ ਵਾਸੀਆਂ ਦੀਆਂ ਜਿ਼ੰਦਗੀਆਂ ਬਚ ਸਕਣ। ਜਲ ਮੰਤਰੀ ਆਤਿਸ਼ੀ ਨੇ ਕਿਹਾ ਕਿ ਵਜ਼ੀਰਾਬਾਦ ਬੈਰਾਜ ਤੋਂ ਕਈ ਵਾਟਰ ਟ੍ਰੀਟਮੈਂਟ ਪਲਾਂਟਸ ’ਚ ਪਾਣੀ ਭੇਜਿਆ ਜਾਂਦਾ ਹੈ ਪਰ ਵਜ਼ੀਰਾਬਾਦ ਬੈਰਾਜ ’ਚ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਿਆ ਗਿਆ ਹੈ, ਜਿਸ ਕਾਰਨ ਨਦੀ ਦੀ ਜ਼ਮੀਨ ਤੱਕ ਦਿਖਾਈ ਦੇ ਰਹੀ ਹੈ।