ਨਵੀਂ ਦਿੱਲੀ, 14 ਜੁਲਾਈ : ਹਰਿਆਣਾ ਅਤੇ ਗੋਆ ਨੂੰ ਹੁਣ ਆਪਣੇ ਨਵੇ ਰਾਜਪਾਲ ਮਿਲ ਗਏ ਹਨ। ਜਿਕਰਯੋਗ ਹੈ ਕਿ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੋਵੇ ਨਵੇਂ ਰਾਜਪਾਲਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ਼ ਵਿਚ ਨਵੇਂ ਉਪ ਰਾਜਪਾਲ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਭਵਨ ਤੋਂ ਸੋਮਵਾਰ ਨੂੰ ਜਾਰੀ ਫੁਰਮਾਨਾਂ ਮੁਤਾਬਕ ਪ੍ਰੋ. ਅਸੀਮ ਕੁਮਾਰ ਘੋਸ਼ ਨੂੰ ਹਰਿਆਣਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੀ ਥਾਂ ਲੈਣਗੇ।
ਇਸੇ ਤਰ੍ਹਾਂ ਪੁਸ਼ਪਤੀ ਅਸ਼ੋਕ ਗਜਪਤੀ ਰਾਜੂ ਨੂੰ ਗੋਆ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਲੱਦਾਖ਼ ਦੇ ਨਵੇਂ ਉਪ ਰਾਜਪਾਲ ਦੀ ਜ਼ਿੰਮੇਵਾਰ ਕਵਿੰਦਰ ਗੁਪਤਾ ਨੂੰ ਸੌਂਪੀ ਗਈ ਹੈ। ਰਾਸ਼ਟਰਪਤੀ ਨੇ ਨਾਲ ਹੀ ਲੱਦਾਖ਼ ਦੇ ਉਪ ਰਾਜਪਾਲ ਬ੍ਰਿਗੇਡੀਅਰ ਡਾ. ਬੀਡੀ ਮਿਸ਼ਰਾ (ਸੇਵਾਮੁਕਤ) ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਹੁਣ ਦੋਵੇ ਪ੍ਰਦੇਸ਼ਾਂ ਨੂੰ ਨਵੇ ਰਾਜਪਾਲ ਮਿਲ ਗਏ ਹਨ।