ਹਰਜਿੰਦਰ ਧਾਮੀ ਨੇ ਕਾਂਗਰਸ ਵਲੋ ਗੁਰੂ ਸਾਹਿਬ ਦੀ ਤਸਵੀਰ ਵਰਤਣ ’ਤੇ ਜਤਾਇਆ ਰੋਸ਼

ਅੰਮ੍ਰਿਤਸਰ, 6 ਨਵੰਬਰ 2025 : ਕਾਂਗਰਸ ਵਲੋ ਆਪਣੇ ਬੈਨਰਾਂ ਵਿਚ ਗੁਰੂ ਸਾਹਿਬ ਦੀ ਤਸਵੀਰ ਵਰਤਨ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿੰਦਾਕੀਤੀ ਹੈ। ਉਨਾ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿਆਸੀ ਪ੍ਰਚਾਰ ਲਈ ਲਗਾਏ ਗਏ ਬੈਨਰਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਜੀ ਦੀ ਤਸਵੀਰ ਦੇ ਗਲਤ ਇਸਤੇਮਾਲ ’ਤੇ ਰੋਸ ਜਤਾਇਆ ਹੈ।

ਧਾਮੀ ਨੇ ਦੱਸਿਆ ਕਿ ਬੈਨਰਾਂ ’ਚ ਭਾਈ ਜੀਵਨ ਸਿੰਘ ਜੀ ਦੀ ਤਸਵੀਰ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਸਨ, ਉੱਪਰ ਕਾਂਗਰਸ ਨੇਤਾਵਾਂ ਦੀਆਂ ਫੋਟੋਆਂ ਲਗਾ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਿਰਤ ਧਾਰਮਿਕ ਰੂਪ ਵਿੱਚ ਅਸਹਿਨਸ਼ੀਲ ਤੇ ਨਿੰਦਣਯੋਗ ਹੈ।

Scroll to Top