ਸੰਸਦ ਦਾ 19 ਦਿਨਾਂ ਦਾ ਇਜਲਾਸ ਸਮਾਪਤ, ਕਈ ਵਿਵਾਦਤ ਤੇ ਅਹਿਮ ਬਿੱਲ ਹੋਏ ਪਾਸ

ਨਵੀਂ ਦਿੱਲੀ, 20 ਦਸੰਬਰ : ਲੋਕ ਸਭਾ ਅਤੇ ਰਾਜ ਸਭਾ ਨੂੰ ਅੱਜ ਅਣਮਿੱਥੇ ਸਮੇਂ ਲਈ ਉਠਾਏ ਜਾਣ ਨਾਲ ਸੰਸਦ ਦਾ 19 ਦਿਨਾਂ ਦਾ ਸਰਦ ਰੁੱਤ ਇਜਲਾਸ ਸਰਕਾਰੀ ਤੌਰ ’ਤੇ ਸਮਾਪਤ ਹੋ ਗਿਆ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਜਿਕਰਯੋਗ ਹੈ ਕਿ ਇਜਲਾਸ ਦੇ ਅੰਤ ਮੌਕੇ ਲੋਕ ਸਭਾ ਦੀ ਕਾਰਵਾਈ 92 ਘੰਟੇ 25 ਮਿੰਟ ਤੱਕ ਚੱਲੀ। ਸਦਨ ਦੀ ਅਖੀਰਲੀ ਕਾਰਵਾਈ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਖੇਪ ਵਿਦਾਈ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਸੈਸ਼ਨ ਦੌਰਾਨ ਲੋਕ ਸਭਾ ਵਿੱਚ 111 ਫੀਸਦੀ ਕੰਮਕਾਜ ਹੋਇਆ ਹੈ। ਉਨ੍ਹਾਂ ਦੇ ਸੰਬੋਧਨ ਸਮੇਂ ਸਦਨ ਵਿੱਚ ਕੁਝ ਮੈਂਬਰਾਂ ਵੱਲੋਂ ‘ਮਹਾਤਮਾ ਗਾਂਧੀ ਦੀ ਜੈ’ ਦੇ ਨਾਅਰੇ ਵੀ ਲਗਾਏ ਗਏ।

ਇਸ ਦੌਰਾਨ ਸੰਸਦ ਵਿੱਚ ਕਈ ਅਹਿਮ ਅਤੇ ਦੂਰਗਾਮੀ ਪ੍ਰਭਾਵ ਵਾਲੇ ਬਿੱਲ ਪਾਸ ਕੀਤੇ ਗਏ, ਜਿਨ੍ਹਾਂ ਵਿੱਚ 20 ਸਾਲ ਪੁਰਾਣੀ ਮਗਨਰੇਗਾ ਯੋਜਨਾ ਨੂੰ ਭੰਗ ਕਰਨ ਨਾਲ ਜੁੜਿਆ ਬਿੱਲ ਅਤੇ ਨਾਗਰਿਕ ਪਰਮਾਣੂ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਣ ਵਾਲਾ ਬਿੱਲ ਖਾਸ ਰਹੇ।

Scroll to Top