ਸੜਕੀ ਹਾਦਸੇ ਵਿਚ ਹੋਈ ਉਤਰ ਪ੍ਰਦੇਸ਼ ਮਹਿਲਾ ਪੁਲਸ ਕਰਮਚਾਰਨ ਦੀ ਮੌਤ
ਨੋਇਡਾ : ਭਾਰਤ ਦੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਸੜਕ ਹਾਦਸੇ `ਚ ਦਿੱਲੀ ਪੁਲਸ ਦੀ ਇਕ ਮਹਿਲਾ ਸਿਪਾਹੀ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਨੂੰ ਡੀ. ਐੱਨ. ਡੀ. ਪੁਲ ਨੇੜੇ ਦੀ ਹੈ, ਜਦੋਂ ਗ੍ਰੇਟਰ ਨੋਇਡਾ ਵੈਸਟ ਦੀ ਵਾਸੀ ਲਕਸ਼ਮੀ ਦਿੱਲੀ ਵਿਚ ਆਪਣੀ ਡਿਊਟੀ ਖ਼ਤਮ ਕਰਨ ਮਗਰੋਂ ਸਕੂਟੀ ਤੋਂ ਘਰ ਵਾਪਸ ਜਾ ਰਹੀ ਸੀ। ਥਾਣਾ ਫੇਜ-ਵਨ ਦੇ ਇੰਚਾਰਜ ਇੰਸਪੈਕਟਰ ਅਮਿਤ ਭੜਾਨਾ ਨੇ ਦੱਸਿਆ ਕਿ ਇਕ ਅਣਪਛਾਤੇ ਕੈਂਟਰ ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ।