ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਚ ਨਿਹੰਗ ਜੱਥੇਬੰਦੀਆਂ ਅਤੇ ਫੋਟੋਗ੍ਰਾਫਰ ਆਹਮੋ ਸਾਹਮਣੇ

ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਚ ਨਿਹੰਗ ਜੱਥੇਬੰਦੀਆਂ ਅਤੇ ਫੋਟੋਗ੍ਰਾਫਰ ਆਹਮੋ ਸਾਹਮਣੇ
ਅੰਮ੍ਰਿਤਸਰ : ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਚ ਨਿਹੰਗ ਜੱਥੇਬੰਦੀਆਂ ਅਤੇ ਫੋਟੋਗ੍ਰਾਫਰ ਇਸ ਲਈ ਆਹਮੋ ਸਾਹਮਣੇ ਹੋ ਗਏ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਫੋਟੋਗ੍ਰਾਫਰਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਹਾਲਾਂਕਿ ਇਸ ਸਬੰਧੀ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਫਿਰ ਵੀ ਫੋਟੋਗ੍ਰਾਫਰ ਆਪਣੀ ਮਨਮਰਜ਼ੀ ਕਰ ਰਹੇ ਹਨ, ਜਿਸ ਦੇ ਚੱਲਦਿਆਂ ਸੰਗਤ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਨਿਹੰਗ ਸਿੰਘਾਂ ਨੇ ਫੋਟੋਗ੍ਰਾਫਰਾਂ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਸਮਝੇ ਜਿਸਦੇ ਚੱਲਦੇ ਹੁਣ ਨਿਹੰਗ ਜੱਥੇਬੰਦੀਆਂ ਵੱਲੋਂ ਇਨ੍ਹਾਂ ਫੋਟੋਗ੍ਰਾਫਰਾਂ ਦੇ ਕੈਮਰੇ ਲੈ ਗਏ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਕੁਝ ਫੋਟੋਗ੍ਰਾਫਰ ਸੰਗਤਾਂ ਨੂੰ ਖਿੱਚ ਖਿੱਚ ਕੇ ਫੋਟੋਆਂ ਖਿੱਚਦੇ ਹਨ ਅਤੇ ਉੱਥੇ ਜੋੜੀਆਂ ਬਣਾ ਬਣਾ ਕੇ ਫੋਟੋ ਖਿੱਚਦੇ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਇਸ ਕਰਕੇ ਬਹੁਤ ਹੀ ਮੁਸ਼ਕਿਲ ਆ ਰਹੀ ਸੀ ਸੰਗਤਾਂ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਉਸਦੇ ਬਾਵਜੂਦ ਵੀ ਇਹ ਫੋਟੋਗ੍ਰਾਫਰ ਨਹੀਂ ਹਟ ਰਹੇ ਸੀ ।

Leave a Comment

Your email address will not be published. Required fields are marked *

Scroll to Top