ਸ੍ਰੀ ਦਸਮੇਸ਼ ਸਿੱਖ ਗੁਰਦੁਆਰਾ ਸਹਿਬ ਦੀ ਐਕਸ਼ਨ ਕਮੇਟੀ ਵੱਲੋ ਕਰਵਾਏ ਸ਼ੁਕਰਾਨਾ ਸਮਾਗਮ

ਸ੍ਰੀ ਦਸਮੇਸ਼ ਸਿੱਖ ਗੁਰਦੁਆਰਾ ਸਹਿਬ ਦੀ ਐਕਸ਼ਨ ਕਮੇਟੀ ਵੱਲੋ ਕਰਵਾਏ ਸ਼ੁਕਰਾਨਾ ਸਮਾਗਮ
ਨਾਭਾ 14 ਜੂਲਾਈ () : ਪਿਛਲੇ ਦਿਨੀਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਗੁਰਦੁਆਰਾ ਸ਼੍ਰੀ ਦਸਮੇਸ਼ ਸਿੱਖ ਗੁਰਦੁਆਰ ਸਾਹਿਬ ਦੀ ਐਕਸ਼ਨ ਕਮੇਟੀ ਵੱਲੋ ਸ਼ੁਕਰਾਨਾ ਸਮਾਗਮ ਕਰਵਾਏ ਗਏ। ਸਮਾਗਮ ਦੀ ਆਰੰਭਤਾ ਸਵੇਰੇ 10:30 ਵਜੇ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ । ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰੂ-ਘਰ ਦੇ ਕੀਰਤਨੀਏ ਵੱਲੋ ਰਸ-ਭਿੰਨੇ ਕੀਰਤਨ ਰਾਹੀ ਸੰਗਤਾ ਨੂੰ ਜੋੜਿਆ ਗਿਆ। ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਉੱਬੂ ਨੇ ਦੱਸਿਆ ਕਿ ਇਹ ਸਮਾਗਮ ਕਮੇਟੀ ਵੱਲੋ ਸ਼ੁਕਰਾਨਾ ਵੱਜੋ ਕਰਵਾਏ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਜਦੋ ਤੋ ਸੰਗਤਾ ਨੇ ਪ੍ਰਬੰਧਕ ਕਮੇਟੀ ਨੂੰ ਗੁਰੂ-ਘਰ ਦੀ ਸੇਵਾ ਦਿੱਤੀ ਹੈ ਉਦੋ ਤੋ ਕਮੇਟੀ ਨੇ ਸੰਗਤਾ ਦੇ ਸਹਿਯੋਗ ਨਾਲ ਗੁਰੂ-ਘਰ ਦੇ ਹਿੱਤਾ ਵਿਚ ਅਤੇ ਗੁਰੂ-ਘਰ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਪਹਿਰਾ ਦੇ ਰਹੇ ਹਾਂ। ਉਨ੍ਹਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਇੰਦਰਜੀਤ ਸਿੰਘ ਸੋਖਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜੋ ਕਿ ਹਮੇਸ਼ਾ ਐਕਸ਼ਨ ਕਮੇਟੀ ਦਾ ਪੂਰਨ ਸਹਿਯੋਗ ਕਰਦੇ ਹਨ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਤੇ ਸੰਗਤਾ ਦੇ ਪਿਆਰ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਅਤੇ ਐਕਸ਼ਨ ਕਮੇਟੀ ਇਸੇ ਤਰਾਂ ਸੇਵਾ ਕਰਦੀ ਰਹੇਗੀ।ਸੋ ਗੁਰੂ ਸਾਹਿਬ ਦੇ ਦਿੱਤੀਆ ਗਈਆ ਦਾਤਾ ਦੇ ਸ਼ੁਕਰਾਨੇ ਵੱਜੋ ਅੱਜ ਇਹ ਸਮਾਗਮ ਕਰਵਾਏ ਗਏ ਹਨ ਅਤੇ ਸੰਗਤਾਂ ਵੱਲੋ ਵੀ ਵਧ-ਚੜ੍ਹ ਕੇ ਸਮਾਗਮ ਵਿਚ ਹਾਜ਼ਰੀ ਲਗਵਾਈ ਗਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਉੱਬੂ,ਵਾਇਸ ਪ੍ਰਧਾਨ ਜਸਵੀਰ ਘੁੜੈਲ ਜੇ ਕੇ,ਸੈਕਟਰੀ ਬਲਵਿੰਦਰ ਸਿੰਘ ਡੱਬ,ਸਟੇਜ ਸਕੱਤਰ ਮਲਕੀਤ ਸਿੰਘ ਜਾਲਫ, ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਭੁਪਾਲ,ਸੁਰਿੰਦਰ ਸਿੰਘ ਡੱਬ ਮੈਂਬਰ,ਸ਼ਿੰਦਾ ਸੋਹਲ ਮੈਂਬਰ,ਤੇਗਾ ਸਿੰਘ ਜਾਲਫ ਖਜਾਨਚੀ,ਜਸਵਿੰਦਰ ਸਿੰਘ ਚੋਹਾਨ ਮੈਂਬਰ,ਜੋਗਿੰਦਰ ਸਿੰਘ ਚੋਲੀਆ ਮੈਂਬਰ,ਪਰਮਜੀਤ ਸਿੰਘ ਟਾਂਕ,ਲੰਗਰ ਅਤੇ ਬਿਲਡਿੰਗ ਦੇ ਇੰਨਚਾਰਜ ਰਸ਼ਪਾਲ ਸਿੰਘ ਚੋਹਾਨ ਆਦਿ ਮੌਜੂਦ ਸਨ।

Leave a Comment

Your email address will not be published. Required fields are marked *

Scroll to Top