ਸੂਬੇ ਦੇ ਮੰਦਰਾਂ ਅਤੇ ਦੁਕਾਨਾਂ ’ਚ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ `ਤੇ ਮੇਘਾਲਿਆ ਹਾਈਕੋਰਟ ਨੇ ਲਗਾਈ ਪਾਬੰਦੀ

ਸੂਬੇ ਦੇ ਮੰਦਰਾਂ ਅਤੇ ਦੁਕਾਨਾਂ ’ਚ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ `ਤੇ ਮੇਘਾਲਿਆ ਹਾਈਕੋਰਟ ਨੇ ਲਗਾਈ ਪਾਬੰਦੀ
ਮੇਘਾਲਿਆ : ਮੇਘਾਲਿਆ ਹਾਈ ਕੋਰਟ ਨੇ ਪੂਰੇ ਸੂਬੇ ਦੇ ਮੰਦਰਾਂ ਅਤੇ ਦੁਕਾਨਾਂ ’ਚ ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ `ਤੇ ਪਾਬੰਦੀ ਲਗਾਈ ਹੈ। ਚੀਫ ਜਸਟਿਸ ਐੱਸ. ਵੈਦਨਾਥਨ ਦੀ ਪ੍ਰਧਾਨਗੀ ਵਾਲੀ ਹਾਈ ਕੋਰਟ ਦੀ ਬੈਂਚ ਨੇ ‘ਟੈਟਰਾ ਪੈਕ’ ਵਾਲੇ ਕਾਰਟਨ ਨੂੰ ਵਰਤਣ ਦੀ ਸਿਫਾਰਿਸ਼ ਕੀਤੀ ਜੋ ਮੁੱਖ ਤੌਰ `ਤੇ ਕਾਗਜ਼ ਤੋਂ ਬਣੇ ਹੁੰਦੇ ਹਨ ਅਤੇ ਪਲਾਸਟਿਕ ਦਾ ਚੰਗਾ ਬਦਲ ਹੋ ਸਕਦੇ ਹਨ। ਕੋਰਟ ਨੇ ਕਿਹਾ ਕਿ ਪਲਾਸਟਿਕ ਵਿਰੁੱਧ ਲੜਾਈ ਸਿਰਫ਼ ਵਾਤਾਵਰਣ ਲਈ ਧਰਮ ਯੁੱਧ ਨਹੀਂ ਹੈ ਸਗੋਂ ਸਾਡੇ ਪਿਂਡ ਦੀ ਸਿਹਤ ਅਤੇ ਭਵਿੱਖ ਲਈ ਇਕ ਲੜਾਈ ਹੈ । ਬੈਂਚ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦੇਣ ਦੇ ਨਾਲ ਇਹ ਵੀ ਹੁਕਮ ਦਿੱਤਾ ਕਿ ਪਲਾਸਟਿਕ ਦੀਆਂ ਵਸਤੂਆਂ ਨੂੰ ਦਾਖਲੇ ਸੈਸ਼ਨ `ਤੇ ਹੀ ਰੋਕਿਆ ਜਾਵੇ। ਬੈਂਚ ਨੇ ਕਿਹਾ, ‘‘ਸਾਰੀਆਂ ਦੁਕਾਨਾਂ `ਤੇ ਸਮੇਂ-ਸਮੇਂ `ਤੇ ਛਾਪੇ ਮਾਰੇ ਜਾਣੇ ਚਾਹੀਦੇ ਹਨ ਅਤੇ ਮੇਘਾਲਿਆ ਸਰਕਾਰ ਨੂੰ ਸੂਬੇ ’ਚ ਪਲਾਸਟਿਕ ਦੀ ਵਰਤੋ ਕਰਨ ਵਾਲਿਆਂ `ਤੇ ਭਾਰੀ ਜੁਰਮਾਨਾ ਲਗਾਉਣ ਬਾਰੇ ਸੋਚਣਾ ਚਾਹੀਦਾ ਹੈ।’’ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੇ ਸਖ਼ਤ ਲਾਗੂ ਕਰਨ ਨਾਲ ਸਮਾਜ ਤੋਂ ਪਲਾਸਟਿਕ ਨੂੰ ਖਤਮ ਕਰਨ ’ਚ ਮਦਦ ਮਿਲੇਗੀ। ਬੈਂਚ ਨੇ ਕਿਹਾ, ‘‘ਪਲਾਸਟਿਕ ਦੇ ਖਤਰੇ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਸਖ਼ਤ ਪਾਬੰਦੀਆਂ ਅਤੇ ਉਲੰਘਣ ਕਰਨ ਵਾਲਿਆਂ ’ਤੇ ਭਾਰੀ ਜੁਰਮਾਨਾ ਲਗਾਉਣਾ ਹੀ ਪਲਾਸਟਿਕ ਨੂੰ ਸਮਾਜ ਤੋਂ ਖਤਮ ਕਰਨ ਦਾ ਇਕੋ ਇਕ ਤਰੀਕਾ ਹੈ।’’ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਇਸ ਮਾਮਲੇ ’ਚ ਹਲਫਨਾਮਾ ਦਾਖਲ ਕਰਨ ਦਾ ਹੁਕਮ ਵੀ ਦਿੱਤਾ ਹੈ।

Leave a Comment

Your email address will not be published. Required fields are marked *

Scroll to Top