ਉਦਘਾਟਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਏ ਆਈ ਜੀ ਸੁਨੀਤਾ ਰਾਣੀ ਪਦਮਸ਼੍ਰੀ ਐਵਾਰਡ, ਤੇਜਿੰਦਰ ਪਾਲ ਸਿੰਘ ਤੂਰ ਅਰਜੁਨ ਐਵਾਰਡੀ ਉਲੰਪੀਅਨ ਤੇ ਅੰਤਰਰਾਸ਼ਟਰੀ ਥ੍ਰੋਅਰ ਅਤੇ ਏਸ਼ੀਅਨ ਮੈਡਲ ਜੇਤੂ, ਡਾ. ਗੁਰਦੀਪ ਕੌਰ ਰੰਧਾਵਾ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗਗਨਦੀਪ ਸਿੰਘ ਅੰਤਰਰਾਸ਼ਟਰੀ ਡਿਸਕਸ ਥ੍ਰੋਅਰ ਐਸ ਆਰ.ਪੈਟੀ ਅਫਸਰ (ਨੇਵੀ), ਡਾਕਟਰ ਰਾਜਦੀਪ ਸਿੰਘ ਡਾਇਰੇਕਟਰ ਪਲੇਵੇ ਸੀਨੀਅਰ ਸੈਕਡਰੀ ਸਕੂਲ, ਵਿਜੇ ਕੁਮਾਰ ਸ਼ਰਮਾ ਅਕਾਊਂਟੈਂਟ ਪਹਿਲੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ, ਸ਼੍ਰੀ ਸੰਜੀਵ ਭਾਰਦਵਾਜ ਸੀਬੀਐਸਈ ਅਬਜਰਵਰ ਅਤੇ ਦਾਨਿਸ਼ਾਂਸ਼ ਟੈਕਨੀਕਲ ਡੈਲੀਗੇਟ, ਪਰਮਿੰਦਰ ਸਿੰਘ (ਸਾਈਂ) ਸੇਵਾਮੁਕਤ ਸੀਨੀਅਰ ਕੋਚ, ਅਰਵਿੰਦਰ ਸਿੰਘ ਪ੍ਰਧਾਨ ਉਮੰਗ ਵੈਲਫੇਅਰ ਫਾਊਂਡੇਸ਼ਨ, ਹਰਭਜਨ ਸਿੰਘ ਸੇਵਾਮੁਕਤ (ਸਾਈਂ) ਕੋਚ ਐਥਲੈਟਿਕ, ਫੁਲੇਲ ਸਿੰਘ ਕੋਚ ਐਥਲੈਟਿਕ , ਕੋਚ ਪਰਮਿੰਦਰ ਸਿੰਘ, ਕੋਚ, ਰੁਪਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ
ਡੀ.ਐੱਸ.ਪੀ. ਤੇਜਿੰਦਰ ਪਾਲ ਸਿੰਘ ਤੂਰ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਕੋਚ ਸਤਵਿੰਦਰ ਸਿੰਘ ਦੀ ਸਖਤ ਮਿਹਨਤ ਸਦਕਾ ਸੀਬੀਐਸਈ ਖੇਡਾਂ ਦਾ ਪਟਿਆਲੇ ਵਿੱਚ ਮੁੜ ਤੋਂ ਪੁਨਰ ਜਨਮ ਹੋਇਆ ਹੈ। ਉਨ੍ਹਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨੀ ਵਿਚ ਖੇਡਾਂ ਨੂੰ ਆਪਣੀ ਰੁਟੀਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ।
ਏ ਆਈ ਜੀ ਸੁਨੀਤਾ ਰਾਣੀ ਨੇ ਕਿਹਾ ਕਿ ਖੇਡਾਂ ਨੌਜਵਾਨੀ ਦਾ ਅਹਿਮ ਹਿੱਸਾ ਹੋਣੀਆਂ ਚਾਹੀਦੀਆਂ ਹਨ. ਉਨ੍ਹਾ ਵਿਸ਼ੇਸ਼ ਤੌਰ ਤੇ ਆਪਣੀ ਖੇਡ ਜੀਵਨੀ ਬਾਰੇ ਦੱਸਿਆ ਜਿਹਦੇ ਤੋਂ ਬੱਚਿਆਂ ਨੂੰ ਬਹੁਤ ਪ੍ਰੇਰਨਾ ਮਿਲੀ । ਇਸ ਮੁਕਾਬਲੇ ਦੀ ਪ੍ਰਸ਼ੰਸਾ ਕਰਦਿਆਂ ਹੋਇਆ ਉਨਾਂ ਨੇ ਕਿਹਾ ਕਿ ਅਜਿਹੇ ਪਲੇਟਫਾਰਮ ਨੌਜਵਾਨਾਂ ਨੂੰ ਆਤਮ ਵਿਸ਼ਵਾਸ ਦੇ ਨਾਲ ਅੱਗੇ ਵਧਣ ਦਾ ਮੌਕਾ ਦਿੰਦੇ ਹਨ।