ਸੁਪਰੀਮ ਕੋਰਟ ਨੇ ਕੀਤਾ ਸ਼ੰਭੂ ਬਾਰਡਰ ਖੋਲ੍ਹਣ ਦੀ ਇਕ ਹੋਰ ਜਨ ਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ

ਸੁਪਰੀਮ ਕੋਰਟ ਨੇ ਕੀਤਾ ਸ਼ੰਭੂ ਬਾਰਡਰ ਖੋਲ੍ਹਣ ਦੀ ਇਕ ਹੋਰ ਜਨ ਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵੁਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ `ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਇਸ ਪਟੀਸ਼ਨ `ਚ ਪੰਜਾਬ ਦੇ ਰਾਸ਼ਟਰੀ ਅਤੇ ਰਾਜ ਮਾਰਗਾਂ ਤੋਂ ਤੁਰੰਤ ਰੋਕਾਂ ਹਟਾਉਣ ਤੇ ਆਮ ਲੋਕਾਂ ਲਈ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ । ਸੁਪਰੀਮ ਕੋਰਟ ਨੇ ਕਿਹਾ ਕਿ ਇਸੇ ਮੁੱਦੇ `ਤੇ ਇਕ ਜਨਹਿੱਤ ਪਟੀਸ਼ਨ ਪਹਿਲਾਂ ਹੀ ਪੈਂਡਿੰਗ ਹੈ ਤੇ ਇਸ ਮਾਮਲੇ `ਚ ਕੁਝ ਪਹਿਲ ਕੀਤੀ ਗਈ ਹੈ । ਸਿਖਰਲੀ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਅਦਾਲਤ `ਚ ਵਿਚਾਰ ਅਧੀਨ ਹੈ ਅਤੇ ਉਹ ਉਸੇ ਮੁੱਦੇ `ਤੇ ਵਾਰ-ਵਾਰ ਪਟੀਸ਼ਨਾਂ `ਤੇ ਵਿਚਾਰ ਨਹੀਂ ਕਰ ਸਕਦੇ ।

Leave a Comment

Your email address will not be published. Required fields are marked *

Scroll to Top