ਅਮਰੀਕਾ, 19 ਫਰਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਆਪਕ ਟੈਰਿਫਾਂ ਖ਼ਿਲਾਫ਼ ਆਏ ਅਦਾਲਤੀ ਫੈਸਲੇ ਦੇ ਬਾਵਜੂਦ ਭਾਰਤ ਨਾਲ ਵਪਾਰਕ ਸਮਝੌਤੇ ਵਿੱਚ “ਕੁਝ ਵੀ ਨਹੀਂ ਬਦਲਿਆ”। ਉਨ੍ਹਾਂ ਨੇ ਐਲਾਨ ਕੀਤਾ ਕਿ ਅਮਰੀਕਾ ਵਿੱਚ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ’ਤੇ ਵਾਧੂ 10 ਫੀਸਦੀ ਵਿਸ਼ਵਵਿਆਪੀ ਲੇਵੀ ਲਗਾਈ ਜਾਵੇਗੀ।
ਜਿਕਰਯੋਗ ਹੈ ਕਿ ਟਰੰਪ ਨੇ ਦੋਹਰਾਇਆ ਕਿ ਉਨ੍ਹਾਂ ਦੀ ਵਪਾਰ ਨੀਤੀ ਅਮਰੀਕੀ ਹਿਤਾਂ ਦੀ ਰੱਖਿਆ ਲਈ ਜਾਰੀ ਰਹੇਗੀ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਨਾਲ ਵਪਾਰਕ ਗੱਲਬਾਤ ’ਤੇ ਇਸ ਫੈਸਲੇ ਦਾ ਕੋਈ ਅਸਰ ਨਹੀਂ ਪਵੇਗਾ।
ਟਰੰਪ ਦੇ ਦੂਜੇ ਕਾਰਜਕਾਲ ਦੇ ਅਹਿਮ ਆਰਥਿਕ ਏਜੰਡੇ ਲਈ ਝਟਕੇ ਵਜੋਂ, ਸੁਪਰੀਮ ਕੋਰਟ ਆਫ ਦੀ ਯੂਨਾਈਟਿਡ ਸਟੇਟ ਨੇ 6-3 ਦੇ ਫੈਸਲੇ ਵਿੱਚ ਕਿਹਾ ਕਿ ਵੱਖ-ਵੱਖ ਦੇਸ਼ਾਂ ’ਤੇ ਲਗਾਏ ਗਏ ਟੈਰਿਫ ਗੈਰ-ਕਾਨੂੰਨੀ ਸਨ। ਮੁੱਖ ਜੱਜ ਵੱਲੋਂ ਲਿਖੇ ਫੈਸਲੇ ਵਿੱਚ ਦਰਸਾਇਆ ਗਿਆ ਕਿ ਰਾਸ਼ਟਰਪਤੀ ਨੇ ਆਪਣੀ ਅਥਾਰਟੀ ਦੀ ਉਲੰਘਣਾ ਕਰਦਿਆਂ ਇਹ ਵਿਆਪਕ ਟੈਰਿਫ ਲਗਾਏ।