ਸੁਖਪਾਲ ਖਹਿਰਾ ਦੇ ਘਰ ’ਤੇ ਵੱਡੀ ਕਾਰਵਾਈ, ਜੇਸੀਬੀ ਨਾਲ ਢਾਹਿਆ

ਕਪੂਰਥਲਾ, 19 ਫਰਵਰੀ : ਪੰਜਾਬ ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋ ਅੱਜ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਘਰ ਉਪਰ ਵੱਡੀ ਕਾਰਵਾਈ ਕਰਦਿਆਂ ਉਨਾ ਦੇ ਘਰ ਦਾ ਜਿਹੜਾ ਹਿੱਸਾ ਨਿਯਮਾਂ ਅਨੁਸਾਰ ਨਹੀ ਸੀ, ਉਸਨੂੰ ਢਾਹਿਆ ਗਿਆ ਹੈ, ਜਿਸ ਕਾਰਨ ਉਨਾ ਦੇ ਸਮਰਥਕਾਂ ਅੰਦਰ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ।

ਜਾਣਕਾਰੀ ਦੇ ਅਨੁਸਾਰ ਇਸ ਕਾਰਵਾਈ ਦੇ ਦੌਰਾਨ ਖਹਿਰਾ ਜੇਸੀਬੀ ਮਸ਼ੀਨ ਅੱਗੇ ਬੈਠ ਗਏ ਅਤੇ ਪੰਜਾਬ ਪੁਲੀਸ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ। ਹਾਲਾਤਾਂ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਤਾਇਨਾਤ ਰਹੇ। ਦੂਜੇ ਪਾਸੇ ਪ੍ਰਸ਼ਾਸਨਿਕ ਸੂਤਰਾਂ ਦਾ ਕਹਿਣਾ ਹੈ ਕਿ ਸਿਰਫ਼ ਉਹੀ ਢਾਂਚੇ ਹਟਾਏ ਜਾ ਰਹੇ ਹਨ ਜੋ ਨਿਯਮਾਂ ਅਨੁਸਾਰ ਗੈਰ-ਕਾਨੂੰਨੀ ਕਰਾਰ ਦਿੱਤੇ ਗਏ ਹਨ ਅਤੇ ਸਾਰੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਧੀਨ ਕੀਤੀ ਗਈ ਹੈ।
ਖਹਿਰਾ ਨੇ ਇਸ ਕਾਰਵਾਈ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ।

Scroll to Top