ਸੀ. ਬੀ. ਆਈ. ਨੇ ਕੀਤੀ ਨੀਟ ਪੇਪਰ ਲੀਕ ਮਾਮਲੇ ਵਿਚ ਰੇਡ
ਦਿੱਲੀ, 2 ਜੁਲਾਈ : ਲੋਕ ਸਭਾ ਚੋਣਾਂ ਤੋਂ ਬਾਅਦ ਵਾਪਰੇ ਨੀਟ ਯੂ. ਜੀ. ਪ੍ਰੀਖਿਆ 2024 ਲੀਕ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੇ ਅੱਜ ਦੇਸ਼ ਦੇ ਵੱਖ ਵੱਖ ਥਾਵਾਂ ਤੇ ਅੱਜ ਰੇਡ ਕੀਤੀ ਤਾਂ ਜੋ ਉਕਤ ਘਟਨਾਕ੍ਰਮ ਦੇ ਮੁੱਖ ਸਰਗਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਰੇਡ ਮੌਕੇ ਕਈ ਅਜਿਹੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਿਨ੍ਹਾਂ ਦੇ ਤਾਰ ਨੀਟ ਪ੍ਰੀਖਿਆ ਲੀਕ ਮਾਮਲੇ ਨਾਲ ਜੁੜੇ ਹੋਏ ਸਨ।