ਸੀਬੀਆਈ ਨੇ ਬੀਐਚ ਪ੍ਰਾਪਰਟੀਜ ਮਾਲਕ ਦੇ ਘਰ ਮਾਰੀ ਰੇਡ

ਚੰਡੀਗੜ, 4 ਨਵੰਬਰ 2025 : ਸੀਬੀਆਈ ਨੇ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 16 ਅਕਤੂਬਰ ਨੂੰ ਦਲਾਲ ਕ੍ਰਿਸ਼ਨੂ ਸ਼ਾਰਦਾ ਜ਼ਰੀਏ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ, ਜਿਸਤੋ ਬਾਅਦ ਸੀਬੀਆਈ ਨੇ ਆਪਣਾ ਸਿਕੰਜਾ ਹੋਰ ਕਸ ਦਿੱਤਾ ਹੈ।

ਹੁਣ ਤਾਜਾ ਮਾਮਲੇ ਵਿਚ ਸੀਬੀਆਈ ਨੇ ਅੱਜ ਪਟਿਆਲਾ ਵਿੱਚ ਬੀਐੱਚ ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ। ਭੁੱਲਰ ਪਹਿਲਾਂ ਹੀ ਸੀਬੀਆਈ ਦੀ ਗ੍ਰਿਫ਼ਤ ਵਿਚ ਹੈ। ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਭੁਪਿੰਦਰ ਸਿੰਘ ਦੇ ਘਰ ਪਹੁੰਚੀ ਤੇ ਉਥੇ ਤਲਾਸ਼ੀ ਲਈ। ਇਸ ਦੌਰਾਨ ਟੀਮ ਨੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ।

ਦਸ ਦਈਏ ਕਿ ਬੀਐਚ ਪ੍ਰਾਪਰਟੀ ਡੀਲਰ ਸਹਿਰ ਦਾ ਨਾਮੀ ਡੀਲਰ ਹੈ, ਜਿਸਦੇ ਘਰ ਸੀਬੀਆਈ ਦੀਆਂ ਟੀਮਾਂ ਨੇ ਅੱਜ ਸਵੇਰੇ 7.30 ਵਜੇ ਦੇ ਕਰੀਬ ਪਟਿਆਲਾ ਦੇ ਮੋਤੀ ਬਾਗ ਸਥਿਤ ਭੁਪਿੰਦਰ ਦੇ ਘਰ ਦਸਤਕ ਦਿੱਤੀ, ਜਿਥੇ ਜਾਂਚ ਪੜਤਾਲ ਚਲ ਰਹੀ ਹੈ। ਸੂਤਰਾਂ ਮੁਤਾਬਕ ਬੀਐੱਚ ਪ੍ਰਾਪਰਟੀ ਵਾਲਿਆਂ ਨੇ ਭੁੱਲਰ ਨੂੰ ਬਨੂੜ ਨੇੜੇ ਕੋਈ ਜ਼ਮੀਨ ਦਿਵਾਈ ਸੀ ਜਿਸ ਸਬੰਧੀ ਹੀ ਸੀਬੀਆਈ ਵੱਲੋਂ ਇਹ ਛਾਪਾ ਮਾਰਿਆ ਗਿਆ ਹੈ।

ਦਸ ਦਈਏ ਕਿ ਭੁੱਲਰ ਨੂੰ 31 ਅਕਤੂਬਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ‘ਰਸਮੀ ਤੌਰ ’ਤੇ ਗ੍ਰਿਫ਼ਤਾਰ’ ਦਿਖਾਇਆ ਗਿਆ ਸੀ, ਜਦੋਂ ਕਿ ਉਸ ਵੇਲੇ ਉਹ ਸੀਬੀਆਈ ਦੀ ‘ਨਿਆਂਇਕ ਹਿਰਾਸਤ’ ਵਿੱਚ ਹਨ।

 

Scroll to Top