ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1500 ਰੁਪਏ ਰਿਸ਼ਵਤ ਲੈਂਦੇ ਫੜੇ ਗਏ ਅਕਾਊਂਟੈਂਟ ਜਨਰਲ ਪੰਜਾਬ ਦਫਤਰ ਦੇ ਅਕਾਊਂਟੈਂਟ ਗੁਰਦੀਪ ਸਿੰਘ ਨੂੰ ਸੁਣਾਈ ਚਾਰ ਸਾਲ ਦੀ ਸਜ਼ਾ
ਚੰਡੀਗੜ੍ਹ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1500 ਰੁਪਏ ਰਿਸ਼ਵਤ ਲੈਂਦੇ ਫੜੇ ਗਏ ਅਕਾਊਂਟੈਂਟ ਜਨਰਲ ਪੰਜਾਬ ਦਫਤਰ ਦੇ ਅਕਾਊਂਟੈਂਟ ਗੁਰਦੀਪ ਸਿੰਘ ਨੂੰ ਚਾਰ ਸਾਲ ਦੀ ਸਜ਼ਾ ਸੁਣਾਉਣ ਦੇ ਨਾਲ 10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਦੱਸਣਯੋਗ ਹੈ ਕਿ ਗੁਰਦੀਪ ਨੂੰ ਸੀਬੀਆਈ ਨੇ ਅੱਠ ਸਾਲ ਪਹਿਲਾਂ ਏ. ਜੀ. ਪੰਜਾਬ ਦਫਤਰ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਦੋਂ ਉਸ ਦੇ ਵਿਆਹ ਨੂੰ ਸਿਰਫ ਚਾਰ ਦਿਨ ਰਹਿੰਦੇ ਸਨ। ਉਸ ਨੂੰ ਸੱਤ ਅਕਤੂਬਰ 2016 ਨੂੰ ਸੀਬੀਆਈ ਨੇ ਫੜਿਆ ਸੀ ਤੇ 11 ਅਕਤੂਬਰ 2016 ਨੂੰ ਉਸ ਦਾ ਵਿਆਹ ਸੀ। ਬਾਅਦ ਵਿਚ ਵਿਆਹ ਲਈ ਉਸ ਨੂੰ ਅਦਾਲਤ ਨੇ ਜ਼ਮਾਨਤ ਵੀ ਦੇ ਦਿੱਤੀ ਸੀ। ਗੁਰਦੀਪ ਸਿੰਘ ਨੈਸ਼ਨਲ ਹਾਕੀ ਖਿਡਾਰੀ ਵੀ ਰਿਹਾ ਹੈ। ਉਸ ਨੂੰ ਅਦਾਲਤ ਨੇ ਛੇ ਤਸੰਬਰ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਸੀ ਤੇ ਸ਼ੁੱਕਰਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ ਹੈ।