ਸੀਆਰਪੀਐੱਫ ਸਕੂਲਾਂ ਨੂੰ ਮਿਲੀ ਬੰਬ ਧਮਕੀ

ਨਵੀਂ ਦਿੱਲੀ, 18 ਨਵੰਬਰ 2025 : ਦਹਿਸ਼ਤਗਰਦਾਂ ਦੀ ਦਹਿਸ਼ਤ ਰੁਕਨ ਦਾ ਨਾਮ ਨਹੀ ਲੈ ਰਹੀ ਹੈ। ਹੁਣ ਇਕ ਤਾਜਾ ਮਾਮਲੇ ਵਿਚ ਰਾਜਧਾਨੀ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਹਲਚਲ ਮਚ ਗਈ ਜਦੋਂ ਦੋ ਵੱਖ-ਵੱਖ ਸੀਆਰਪੀਐੱਫ ਸਕੂਲਾਂ ਬਾਰੇ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ। ਅਧਿਕਾਰੀਆਂ ਦੇ ਮੁਤਾਬਕ, ਇਕ ਅਣਪਛਾਤੇ ਸ਼ਖ਼ਸ ਨੇ ਪੁਲੀਸ ਕੰਟਰੋਲ ਰੂਮ ਨੂੰ ਫੋਨ ਕਰਕੇ ਦਾਅਵਾ ਕੀਤਾ ਕਿ ਪ੍ਰਸ਼ਾਂਤ ਵਿਹਾਰ ਅਤੇ ਦਵਾਰਕਾ ਸਥਿਤ ਸਕੂਲਾਂ ਵਿੱਚ ਵਿਸਫੋਟਕ ਸਮਾਨ ਛੁਪਾਇਆ ਗਿਆ ਹੈ।

ਸਵੇਰੇ ਲਗਭਗ 9 ਵਜੇ ਆਏ ਕਾਲ ਦੇ ਤੁਰੰਤ ਬਾਅਦ, ਸਥਾਨਕ ਪੁਲੀਸ, ਬੰਬ ਸਕਵਾਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੋਵੇਂ ਥਾਵਾਂ ‘ਤੇ ਪਹੁੰਚ ਗਈਆਂ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਪਰਿਸਰ ਨੂੰ ਤੁਰੰਤ ਖਾਲੀ ਕਰਵਾਇਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਸੁਚਨਾ ਮਿਲਦੇ ਹੀ ਦੋਵੇਂ ਸਥਾਨਾਂ ‘ਤੇ ਰਾਹਤ ਅਤੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਮਾਮਲੇ ਨੂੰ ਸਭ ਪੱਖਾਂ ਤੋਂ ਗੰਭੀਰਤਾ ਨਾਲ ਖੰਗਾਲਿਆ ਗਿਆ, ਜਿਸਤੋ ਬਾਅਦ ਇਸਨੂੰ ਇਕ ਅਫਵਾਹ ਕਰਾਰ ਦਿੱਤਾ ਗਿਆ ।

Scroll to Top