ਸਿਹਤ ਮਹਿਕਮੇ ਦੀਆਂ ਟੀਮਾਂ ਨੇ ਸਰਕਾਰੀ ਅਦਾਰਿਆਂ ਵਿੱਚ ਚੈੱਕ ਕੀਤਾ ਡੇਂਗੂ ਦਾ ਲਾਰਵਾ

ਪਟਿਆਲਾ, 22 ਅਗਸਤ  : ਇਸ ਸਾਲ ਦੇਰ ਤੱਕ ਚੱਲ ਰਹੇ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਿਹਤ ਵਿਭਾਗ ਪਟਿਆਲਾ ਦੀਆਂ ਟੀਮਾਂ ਵੱਲੋਂ ਡੇਂਗੂ ਤੇ ਮਲੇਰੀਏ ਦੀ ਰੋਕਥਾਮ ਲਈ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।ਇਸੇ ਕੜੀ ਤਹਿਤ ਸਿਵਲ ਸਰਜਨ ਪਟਿਆਲਾ ਡਾ· ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਹੌਟਸਪੌਟ ਏਰੀਆਜ਼ ਦੇ ਨਾਲ ਨਾਲ 226 ਸਰਕਾਰੀ ਅਦਾਰਿਆਂ ਵਿੱਚ ਡੇਂਗੂ ਵਿਰੋਧੀ ਡਰਾਈ ਡੇਅ ਗਤੀਵਿਧੀਆਂ ਕੀਤੀਆਂ ਗਈਆਂ।

ਇਸ ਦੌਰਾਨ ਸਿਵਲ ਸਰਜਨ ਆਫਿਸ, ਕੋਰਟ ਕਾਂਪਲੈਕਸ ਏਰੀਏ ਦੇ ਪ੍ਰਾਈਵੇਟ ਆਫਿਸ, ਪੀਐਸਪੀਸੀਐਲ ਦੇ ਹੈੱਡ ਆਫਿਸ, ਪੀਐਸਟੀਸੀਐਲ, ਐਸਬੀਆਈ ਬੈਂਕ, ਪਟਿਆਲੇ ਦੀ ਸੈਂਟਰਲ ਜੇਲ੍ਹ, ਡੀਸੀ ਆਫਿਸ ਸੈਕਟ੍ਰੀਏਟ, ਪੀਐਸਪੀਸੀਐਲ ਰਾਜਪੁਰਾ ਕਲੋਨੀ, ਅਰਬਨ ਅਸਟੇਟ ਸਥਿਤ ਪੁੱਡਾ ਆਫਿਸ, ਪੀਆਰਟੀਸੀ ਦੇ ਨਵੇਂ ਬੱਸ ਸਟੈਂਡ ਸਥਿਤ ਆਫਿਸ, ਡੀਐਮਡਬਲਿਊ ਰੇਲਵੇ, ਪੋਸਟ ਆਫਿਸ, ਬਾਗਬਾਨੀ ਆਫਿਸ, ਪਟਵਾਰਖਾਨਾ, ਪੀਐਸਪੀਸੀਐਲ ਪਾਠਕ ਵਿਹਾਰ, ਪੀਆਰਟੀਸੀ ਵਰਕਸ਼ਾਪ, ਵਾਟਰ ਸਪਲਾਈ, ਮਾਈਨਿੰਗ ਡਿਪਾਰਟਮੈਂਟ, ਪਲਿਊਸ਼ਣ ਕੰਟਰੋਲ, ਸਰਕਾਰੀ ਆਯੁਰਵੈਦਿਕ ਕਾਲਜ, ਇੰਸ਼ੋਰੈਂਸ ਆਫਿਸ ਸਾਈਂ ਮਾਰਕਿਟ, ਸਪੋਰਟਸ ਅਥਾਰਟੀ, ਮਿਊਂਸਪਲ ਕਾਰਪੋਰੇਸ਼ਨ, ਪੰਜਾਬ ਵਾਟਰ ਸਪਲਾਈ ਡਿਪਾਰਟਮੈਂਟ, ਵਾਟਰ ਰਿਸੋਰਸ, ਆਈਟੀਆਈ ਬੁਆਇਜ਼, ਸਰਕਾਰੀ ਪ੍ਰੈੱਸ, ਜ਼ਿਲ੍ਹਾ ਪ੍ਰੀਸ਼ਦ, ਏਡੀਸੀਆਰ ਆਫਿਸ, ਪਟਵਾਰ ਖਾਨਾ ਵਿਖੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਕਈ ਥਾਵਾਂ ਉੱਤੇ ਮਿਲਿਆ ਲਾਰਵਾ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਗਿਆ।

ਸਿਵਲ ਸਰਜਨ ਡਾ· ਜਗਪਾਲਇੰਦਰ ਸਿੰਘ ਵੱਲੋਂ ਸਮੂਹ ਪਟਿਆਲਾ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਘਰਾਂ ਵਾਂਗ ਹੀ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਤੇ ਘਰਾਂ ਦੇ ਅੰਦਰ ਪਈਆਂ ਖਾਲੀ ਚੀਜ਼ਾਂ ਵਿੱਚ ਪਾਣੀ ਇੱਕਠਾ ਨਾ ਹੋਣ ਦੇਣ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਫਾਰਮੇਸੀ ਸਟੂਡੈਂਟਸ, ਇਨਟਰਨਜ਼, ਨਰਸਿੰਗ ਸਟੂਡੈਂਟਸ, ਆਸ਼ਾ ਵਰਕਰਾਂ, ਵਿਲੇਜ ਹੈਲਥ ਕਮੇਟੀਆਂ ਦੇ ਮੈਂਬਰਾਂ ਦੇ ਨਾਲ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨੁਮਾਇੰਦਿਆਂ ਦੀ ਮਦਦ ਲਈ ਜਾ ਰਹੀ ਹੈ।

ਜਿਲ੍ਹਾ ਐਪੀਡੇਮੌਲੋਜਿਸਟ ਡਾ·ਸੁਮਿਤ ਸਿੰਘ ਨੇ ਆਖਿਆ ਕਿ ਇਸ ਵਾਰ ਮੀਂਹ ਦਾ ਮੌਸਮ ਜਲਦ ਸ਼ੁਰੂ ਹੋਣ ਅਤੇ ਦੇਰ ਤੱਕ ਹੋ ਰਹੀ ਬਰਸਾਤ ਕਾਰਨ ਡੇਂਗੂ ਦਾ ਲਾਰਵਾ ਵੱਧ ਤਾਦਾਦ ਵਿੱਚ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕਿਤੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਾਰਵਾ ਮਿਲ ਰਿਹਾ ਹੈ ਉਸ ਨੂੰ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖੜ੍ਹੇ ਪਾਣੀ ਉੱਤੇ ਵੀ ਲਾਰਵੀਸਾਈਡ ਦਾ ਸਪਰੇਅ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰੀ ਸਮੁੱਚੇ ਪਟਿਆਲਾ ਜਿਲ੍ਹੇ ਵਿੱਚ ਹੁਣ ਤੱਕ 47 ਡੇਂਗੂ ਦੇ ਕੇਸ ਪਾਏ ਗਏ ਹਨ। ਉਹਨਾਂ ਤੇਜ਼ ਬੁਖਾਰ ਅਤੇ ਬਦਨ ਦਰਦ ਦੀ ਸ਼ਿਕਾਇਤ ਹੋਣ ਤੇ ਡੇਂਗੂ ਜਾਂਚ ਕਰਵਾਉਣ ਦੀ ਸਲਾਹ ਦਿੱਤੀ।

ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਅਭਿਆਨ ਅਧੀਨ ਸਟਾਫ ਦੀਆਂ ਟੀਮਾਂ, ਨਰਸਿੰਗ ਸਟਾਫ, ਵੀਐਚਐਨਸੀ ਮੈਂਬਰਾਂ ਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਇਸ ਹਫਤੇ ਜਿਲ੍ਹੇ ਭਰ ਦੇ 40798 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 531 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 628706 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ 4186 ਥਾਂਵਾ ਤੇ ਮਿਲੇ ਲਾਰਵਾ ਮਿਲਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।

 

Leave a Comment

Your email address will not be published. Required fields are marked *

Scroll to Top