ਸਿਵਲ ਸਰਜਨ ਵੱਲੋਂ ਕੀਤੀ ਗਈ ਐਸ.ਐਮ.ਓ ਅਤੇ ਸੀ.ਐਚ.ਓ ਨਾਲ ਵਰਚੁਅਲ ਮੀਟਿੰਗ

ਪਟਿਆਲਾ 1 ਜਨਵਰੀ – ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਕਮਿਉਨਿਟੀ ਹੇਲਥ ਅਫਸਰਾਂ ਨਾਲ ਵਰਚੁਅਲ ਮੀਟਿੰਗ ਕੀਤੀ ਗਈ। ਉਹਨਾਂ ਆਯੁਸ਼ਮਾਨ ਆਰੋਗਿਆ ਕੇਂਦਰਾ ਵਿੱਚ ਉਪਲਬਧ ਕਰਵਾਈਆਂ ਜਾ ਰਹੀਆਂ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਿਵਲ  ਸਰਜਨ  ਨੇ ਕਿਹਾ ਕਿ ਗੈਰ-ਸੰਚਾਰੀ ਸੇਵਾਵਾਂ ਦਾ ਦਿੱਤਾ ਗਿਆ ਟੀਚਾ ਪੂਰਾ ਕੀਤਾ ਜਾਵੇ।

ਉਹਨਾਂ ਕਿਹਾ ਕਿ ਹਰੇਕ 30 ਸਾਲ ਤੋਂ ਉਪਰ ਵਿਅਕਤੀ ਦੀ ਸ਼ੁਗਰ ਅਤੇ ਬੀ.ਪੀ ਦੀ ਜਾਂਚ ਕੀਤੀ ਜਾਵੇ ਅਤੇ ਇਸਦੇ ਨਾਲ ਹੀ ਕੇਂਸਰ ਸਕਰੀਨਿੰਗ ਦਾ ਬਣਦਾ ਟੀਚਾ ਪੂਰਾ ਕੀਤਾ ਜਾਵੇ। ਉਹਨਾਂ ਆਯੁਸ਼ਮਾਨ ਆਰੋਗਿਆ ਕੇਂਦਰਾ  ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨ ਲਈ ਸਟਾਫ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ , ਜਿਲ੍ਹਾ ਡੇਂਟਲ ਹੇਲਥ ਅਫਸਰ ਡਾ.ਸੁਨੰਦਾ ਗਰੋਵਰ, ਡੀਪੀਐਮ  ਰਿਤੀਕਾ ਗਰੋਵਰ ਅਤੇ ਜਿਲ੍ਹਾ ਮੋਨਿਟਰਿੰਗ ਅਤੇ ਇਵੇਲੁਏਸ਼ਨ ਅਫਸਰ ਮੋਨਿਕਾ ਸ਼ਰਮਾ ਮੌਜੂਦ ਸਨ।

 

Scroll to Top