ਸਿਲੰਡਰਾ ਨਾਲ ਭਰੀ ਗੱਡੀ ਨਹਿਰ ਵਿੱਚ ਡਿੱਗੀ, ਚਾਲਕ ਲਾਪਤਾ

ਸਿਲੰਡਰਾ ਨਾਲ ਭਰੀ ਗੱਡੀ ਨਹਿਰ ਵਿੱਚ ਡਿੱਗੀ, ਚਾਲਕ ਲਾਪਤਾ
ਸੰਗਰੂਰ, ਸੰਗਰੂਰ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਖਨੌਰੀ ਨੇੜੇ ਇੱਕ ਸਲੰਡਰਾਂ ਨਾਲ ਭਰੀ ਗੱਡੀ ਨਾਲ ਹਾਦਸਾ ਵਾਪਰਨ ਦੀ ਸੂਚਨਾ ਹੈ, ਜਿਸ ਦੌਰਾਨ ਗੱਡੀ ਚਾਲਕ ਨਹਿਰ ‘ਚ ਪਾਣੀ ਦੇ ਵਹਾਅ ਕਾਰਨ ਲਾਪਤਾ ਹੋ ਗਿਆ ਹੈ। ਗੋਤਾਖੋਰਾਂ ਵੱਲੋਂ ਚਾਲਕ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਪਾਤੜਾਂ ਦੇ ਕੌਸ਼ਲ ਗੈਸ ਏਜੰਸੀ ਦੀ ਗੱਡੀ ਸੀ, ਜੋ ਖਨੌਰੀ ਨਜ਼ਦੀਕ ਪਿੰਡ ਜੋਗੇਵਾਲ ਅਤੇ ਨਾਈਵਾਲਾ ਦੇ ਪਿੰਡ ਦੇ ਡੇਰੇ ਕੋਲ ਸਲੰਡਰ ਡਿਲੀਵਰ ਕਰ ਰਹੀ ਸੀ। ਇਸ ਦੌਰਾਨ ਗੱਡੀ ਜਦੋਂ ਭਾਖੜਾ ਨਹਿਰ ਦੀ ਪਟੜੀ ਤੋਂ ਲੰਘਣ ਲੱਗੀ ਤਾਂ ਹਾਦਸੇ ਦਾ ਸ਼ਿਕਾਰ ਹੋ ਕੇ ਨਹਿਰ ਵਿੱਚ ਡਿੱਗ ਗਈ।
ਗੈਸ ਏਜੰਸੀ ਦੇ ਮਾਲਕ ਕਪਿਲ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਡਰਾਈਵਰ ਗੁਰਦਿੱਤ ਸਿੰਘ ਗੁਰੀ ਰੂਟ ਮੁਤਾਬਿਕ ਆਪਣੇ ਪਿੰਡਾਂ ‘ਚ ਡੇਰਿਆਂ ‘ਤੇ ਗੈਸ ਸਲੰਡਰ ਦੀ ਸਪਲਾਈ ਕਰਨ ਲਈ ਲਈ ਗਿਆ ਸੀ। ਪਰ ਤਕਰੀਬਨ 5 ਕੁ ਵਜੇ ਗੱਡੀ ਦਾ ਜੀਪੀਐਸ ਬੰਦ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਲ ਕੀਤੀ ਤਾਂ ਗੈਸ ਸਲਿੰਡਰ ਨਹਿਰ ਵਿੱਚ ਤੈਰਦੇ ਮਿਲੇ। ਉਪਰੰਤ ਉਨ੍ਹਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾਇਆ।ਸਵੇਰੇ ਗੋਤਾਖੋਰਾਂ ਵੱਲੋਂ ਗੱਡੀ ਤਾਂ ਕੱਢ ਲਈ ਗਈ ਹੈ ਅਤੇ ਵਿਅਕਤੀ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਤਲਾਸ਼ ਵਿੱਚ ਜੁਟੀ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਦਿੱਤ ਸਿੰਘ 7 ਭੈਣਾਂ ਦਾ ਇਕਲੌਤਾ ਭਰਾ ਹੈ। ਇਸਦੇ ਨਾਲ ਹੀ ਉਹ ਵਿਆਹਿਆ ਹੋਇਆ ਸੀ ਅਤੇ ਇੱਕ ਮਾਸੂਮ ਬੱਚੀ ਦਾ ਬਾਪ ਹੈ।

Leave a Comment

Your email address will not be published. Required fields are marked *

Scroll to Top