ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਸਾਰੇ ਵਿਸ਼ਵ ਵਿਚ ਮਿਸਾਲ : ਢਿਲੋ

ਪਟਿਆਲਾ, 30 ਦਸੰਬਰ – ਸਰਬੰਸਦਾਨੀ ਸਾਹਿਬੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀ ਸਹਾਦਤ ਨੂੰ ਯਾਦ ਕਰਦੇ ਹੋਏ ਅੱਜ ਨਜਦੀਕ ਗੁਰੂਦੁਆਰਾ ਦੁੱਖਨਿਵਾਰਨ ਸਾਹਿਬ,ਹੋਟਲ ਢਿੱਲੋਂ ਰੇਜੀਡੇੰਸੀ, ਲੋਕ ਸਭਾ ਦਫਤਰ ਪਟਿਆਲਾ ਵਿਖੇ ਬਲਜਿੰਦਰ ਸਿੰਘ ਢਿੱਲੋਂ ਅਤੇ ਉਹਨਾ ਦੇ ਪਰਿਵਾਰਿਕ ਮੈਬਰਾਂ ਵੱਲੋਂ ਅਰਦਾਸ ਕਰਕੇ ਗੁਰੂ ਕੇ ਅਤੁਟ ਲੰਗਰ ਅਤੇ ਚਾਹ ਬ੍ਰੇਡ ਦੇ ਲੰਗਰ ਲਗਾਏ ਗਏ l

ਇਸ ਮੋਕੇ ਢਿੱਲੋਂ ਅਤੇ ਉਹਨਾ ਦੀ ਟੀਮ ਨੇ ਮਨੋ ਲੰਗਰ ਦੀ ਸੇਵਾ ਨਿਭਾਈ l ਬਲਜਿੰਦਰ ਢਿਲੋਂ ਨੇ ਦਸਿਆ ਕਿ ਇਹਨਾ ਸਾਹਿਬਜਾਦਿਆਂ ਦੀ ਲਾਸਾਨੀ ਸਹਾਦਤ ਸਾਰੇ ਵਿਸ਼ਵ ਵਿੱਚ ਇਕ ਮਿਸ਼ਾਲ ਹੈ l ਜਿਸ ਨੂੰ ਸੋਕ ਵੱਜੋ ਦੁਨੀਆਂ ਦੇ ਕੋਨੇ -ਕੋਨੇ ਵਿੱਚ ਲੰਗਰ ਅਤੇ ਸਮਾਗਮ ਕਰਕੇ ਮਨਾਇਆ ਜਾਂਦਾ ਹੈ ਅਤੇ ਸਰਹਿੰਦ ਵਿਖੇ ਜਿਥੇ ਸਾਹਿਬਜਾਦਿਆਂ ਨੂੰ ਜੀਂਦਿਆਂ ਨੀਹਾਂ ਵਿੱਚ ਚਿਣਿਆ ਗਿਆ ਸੀ l ਗੁਰੂਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਲੱਖਾਂ ਦੀ ਤਾਦਾਤ ਵਿੱਚ ਸ਼ਰਦਾਲੂ ਮੱਥਾ ਟੇਕ ਕੇ ਉਹਨਾ ਨੂੰ ਹਰ ਸਾਲ ਯਾਦ ਕਰਦੇ ਹਨ, ਉਨ੍ਹਾਂ ਕਿਹਾ ਕਿ ਇਹ ਘਟਨਾ ਸਿੱਖ ਇਤਿਹਾਸ ਵਿੱਚ ਧਰਮ, ਸੱਚਾਈ ਅਤੇ ਨਿਆਂ ਲਈ ਸਰਵਉਚ ਬਲੀਦਾਨ ਦਾ ਪ੍ਰਤੀਕ ਹੈ l

ਇਸ ਮੋਕੇ ਸਵਰਨ ਕੌਰ,ਬਲਜੀਤ ਕੌਰ,ਮਨਜੀਤ ਸਿੰਘ, ਜਸਬੀਰ ਸਿੰਘ ਐਕਸ ਚੀਫ਼ ਪਬਲਿਕ ਹੇਲਥ ਅਤੇ ਲੋਕ ਸਭਾ ਦਫਤਰ ਦਾ ਸਟਾਫ਼ ਲਖਵਿੰਦਰ ਸਿੰਘ ਢਿੱਲੋਂ,ਰਾਜ ਕੁਮਾਰ ਮਿਠਾਰੀਆ ਗ਼ਜਨ ਸਿੰਘ,ਗੁਲਜਾਰ ਪਟਿਆਲਵੀ ,ਹਰਦੀਪ ਸੰਧੂ .ਹਰਜੀਤ ਸਿੰਘ ਸਿਓਣਾ,ਜਤਿੰਦਰ ਕੁਮਾਰ,ਰਜਿੰਦਰ ਸਿੰਘ ਕੋਹਲੀ,ਓਪ ਪ੍ਰਕਾਸ,ਬਰਿੰਦਰ ਸਿੰਘ,ਰਾਮ ਕੁਮਾਰ,ਐਮ.ਪੀ ਸਿੰਘ,ਪ੍ਰੀਤਮ ਸਿੰਘ ਲਾਂਬਾ,ਜੋਗਿੰਦਰ ਤੋਂ ਇਲਾਵਾਂ ਆਹੁਦੇਦਾਰ ਅਤੇ ਵਾਲੰਟੀਰਜ ਹਾਜਰ ਸਨ l

Scroll to Top