ਸਾਬਕਾ ਮੰਤਰੀ ਦੀ ਕਾਰ ਹਾਦਸਾਗ੍ਰਸਤ
ਬਿਲਾਸਪੁਰ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਬਿਲਾਸਪੁਰ `ਚ ਭਾਜਪਾ ਦੇ ਸਾਬਕਾ ਮੰਤਰੀ ਕ੍ਰਿਸ਼ਨਾਮੂਰਤੀ ਬਾਂਧੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ । ਬਾਂਧੀ ਦੀ ਕਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ । ਸਾਬਕਾ ਮੰਤਰੀ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਏ ਪਰ ਕਾਰ ਨੁਕਸਾਨੀ ਗਈ । ਇਹ ਹਾਦਸਾ ਮਸਤੂਰੀ ਦੇ ਜੋਧਰਾ ਚੌਕ ਨੇੜੇ ਵਾਪਰਿਆ । ਪੁਲਸ ਨੇ ਡਰਾਈਵਰ ਦੀ ਸ਼ਿਕਾਇਤ `ਤੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਸੀਮਿੰਟ ਨਾਲ ਭਰੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।