ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੁਦੀਨ ਬਣੇ ਮੰਤਰੀ

ਦਿੱਲੀ, 31 ਅਕਤੂਬਰ 2025 : ਕਾਂਗਰਸ ਦੇ ਸੀਨੀਅਰ ਆਗੂ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੁਦੀਨ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਕੈਬਿਨੇਟ ਵਿੱਚ ਨਵੇਂ ਮੰਤਰੀ ਵਜੋਂ ਹਲਫ਼ ਲੈ ਲਈ ਹੈ। ਰਾਜ ਭਵਨ ਵਿੱਚ ਹੋਏ ਸਾਦੇ ਸਮਾਰੋਹ ਦੌਰਾਨ ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਅਜ਼ਹਰੁਦੀਨ ਨੂੰ ਪਦ ਅਤੇ ਗੁਪਤਤਾ ਦੀ ਸ਼ਪਥ ਦਿਵਾਈ।

ਇਸ ਮੌਕੇ ਮੁੱਖ ਮੰਤਰੀ ਰੇਵੰਤ ਰੈੱਡੀ ਸਮੇਤ ਕੈਬਿਨੇਟ ਦੇ ਕਈ ਅਹਿਮ ਮੈਂਬਰ ਮੌਜੂਦ ਸਨ। ਜਿਕਰਯੋਗ ਹੈ ਕਿ ਅਜ਼ਹਰੁਦੀਨ ਦੀ ਐਂਟਰੀ ਨੂੰ ਕਾਂਗਰਸ ਲਈ ਰਾਜਨੀਤਿਕ ਤੌਰ ’ਤੇ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ। ਕ੍ਰਿਕਟ ਮੈਦਾਨ ਤੋਂ ਰਾਜਨੀਤਿਕ ਅਖਾੜੇ ਤਕ ਦੇ ਉਸਦੇ ਸਫ਼ਰ ਨੇ ਹੁਣ ਤਿਲੰਗਾਨਾ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਅਜ਼ਹਰੁਦੀਨ ਦੀ ਕੈਬਿਨੇਟ ਵਿੱਚ ਸ਼ਮੂਲੀਅਤ ਨਾਲ ਹੁਣ ਰੇਵੰਤ ਰੈੱਡੀ ਸਰਕਾਰ ਵਿੱਚ ਮੰਤਰੀਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ, ਜਦਕਿ ਤਿਲੰਗਾਨਾ ਅਸੈਂਬਲੀ ਦੀ ਸਮਰੱਥਾ ਅਨੁਸਾਰ ਕੁੱਲ 18 ਮੰਤਰੀ ਬਣ ਸਕਦੇ ਹਨ, ਜਿਸ ਨਾਲ ਪਾਰਟੀ ਕਾਫੀ ਮਜਬੂਤ ਹੋ ਗਈ ਹੈ।

Scroll to Top