ਸ਼ੋ੍ਰਮਣੀ ਕਮੇਟੀ ਨੇ ਕਰਵਾਇਆ 100 ਸਾਲਾ ‘ਨਾਭਾ ਦਿਵਸ’ ਨੂੰ ਸਮਰਪਿਤ ਸੈਮੀਨਾਰ
ਮਹਾਰਾਜਾ ਰਿਪੁਦਮਨ ਸਿਘ ਨਾਭਾ ਨੇ ਪੰਥਪ੍ਰਸਤੀ ਕਰਕੇ ਨਿਭਾਈ ਨਿਰਣਾਇਕ ਭੂਮਿਕਾ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਮਹਾਰਾਣੀ ਪ੍ਰੀਤੀ ਸਿੰਘ ਅਤੇ ਯੁਵਰਾਜ ਅਭੈ ਉਦੈ ਪ੍ਰਤਾਪ ਸਿੰਘ ਸਮੇਤ ਪੁੱਜੀਆਂ ਸਖਸ਼ੀਅਤਾਂ ਸਨਮਾਨਤ
ਨਾਭਾ/ਪਟਿਆਲਾ 20 ਅਗਸਤ ()
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 100 ਸਾਲਾ ‘ਨਾਭਾ ਦਿਵਸ’ ਨੂੰ ਸਮਰਪਿਤ ਮਹਾਰਾਜਾ ਰਿਪੁਦਮਨ ਸਿੰਘ ਜੀ ਨਾਭਾ ਦੀ ਯਾਦ ਵਿਚ ‘ਵਿਸ਼ੇਸ਼ ਸੈਮੀਨਾਰ’ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਕਰਵਾਇਆ ਗਿਆ। ਸੈਮੀਨਾਰ ‘ਗੁਰਦੁਆਰਾ ਸੁਧਾਰ ਲਹਿਰ’ ਅਤੇ ‘ਮਹਾਰਾਜਾ ਰਿਪਦੁਮਨ ਸਿੰਘ ਨਾਭਾ’ ਦੀ ਸਿੱਖ ਰਿਆਸਤ ਨਾਭਾ ਪ੍ਰਤੀ ਪੰਥ ਪ੍ਰਸਤੀ ਵਿਸ਼ਿਆਂ ’ਤੇ ਅਧਾਰਤ ਰਿਹਾ। ਇਸ ਮੌਕੇ ਉਚੇਚੇ ਤੌਰ ’ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਵੰਸ਼ਜ਼ ਵਿਚ ਮਹਾਰਾਣੀ ਪ੍ਰੀਤੀ ਸਿੰਘ ਅਤੇ ਯੁਵਰਾਜ ਅਭੈ ਉਦੈ ਪ੍ਰਤਾਪ ਸਿੰਘ, ਬਾਬਾ ਬਰਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਤੋਂ ਇਲਾਵਾ ਸਿੱਖ ਸਕਾਲਰ ਡਾ. ਸਰਬਜਿੰਦਰ ਸਿੰਘ ਅਤੇ ਡਾ. ਹਰਭਜਨ ਸਿੰਘ ਅਤੇ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ।
ਸੈਮੀਨਾਰ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਵਿਚ ਮਹਾਰਾਜਾ ਰਿਪੁਦਮਨ ਸਿਘ ਨਾਭਾ ਦੀ ਪੰਥ ਪ੍ਰਸਤੀ ਪ੍ਰਤੀ ਨਿਭਾਈ ਨਿਰਣਾਇਕ ਭੂਮਿਕਾ ਨੂੰ ਅੱਖੋਂ ਪਰੋਖੇ ਕਰਕੇ ਨਹੀਂ ਦੇਖਿਆ ਜਾ ਸਕਦਾ। ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਜੌਕੀ ਪੀੜ੍ਹੀ ਦੇ ਚੇਤਿਆਂ ’ਚੋਂ ਮਹਾਰਾਜਾ ਦੀ ਭੂਮਿਕਾ ਦਾ ਅਲੋਪ ਹੋਣਾ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਸਿਰਮੌਰ ਸੰਸਥਾ ਫਰਜ਼ਾਂ ਦੀ ਪਹਿਰੇਦਾਰੀ ਕਰਦੀ ਹੋਈ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਇਤਿਹਾਸ ਨੂੰ ਜਿਥੇ ਰੂਪਮਾਨ ਕਰ ਰਹੀ ਹੈ, ਉਥੇ ਹੀ ਅਜਿਹੀ ਮਹਾਨ ਸਖਸ਼ੀਅਤ ਪ੍ਰਤੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੌਜੂਦਾ ਦੌਰ ਅੰਦਰ ਮਹਾਰਾਜਾ ਦੀ ਪੰਥਕ ਪ੍ਰਸਤੀ ਨੂੰ ਇਸ ਕਰਕੇ ਉਭਾਰਿਆ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਮਹਾਨ ਇਤਿਹਾਸ ਅਤੇ ਵਿਰਾਸਤ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੁੜੀਆਂ ਰਹਿ ਸਕਣ। ਐਡਵੋਕੇਟ ਹਰਜਿਦਰ ਸਿੰਘ ਧਾਮੀ ਨੇ ਸਿੰਘ ਸਭਾ ਲਹਿਰ ਦੌਰਾਨ ਸੰਤ ਅਤਰ ਸਿੰਘ ਮਸਤੂਆਣਾ ਵੱਲੋਂ ਨਿਭਾਈ ਕ੍ਰਾਂਤੀਕਾਰੀ ਭੂਮਿਕਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਸਿੱਖੀ ਸਿਧਾਤਾਂ ਅਤੇ ਪੰਥਕ ਸੋਚ ਨੂੰ ਪ੍ਰਣਾਏ ਸਨ ਇਸ ਕਰਕੇ ਉਨ੍ਹਾਂ ਅੰਗਰੇਜ਼ਾਂ ਹਕੂਮਤ ਦਾ ਮੁਕਾਬਲਾ ਕਰ ਗਏ।
ਇਸ ਦੌਰਾਨ ਸੈਮੀਨਾਰ ਸਿੱਖ ਸਕਾਲਰ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਰਜਵਾੜਾਸ਼ਾਹੀ ਵਿਚੋਂ ਇਕੋ ਇਕ ਅਜਿਹੇ ਰਾਜਾ ਸਨ, ਜਿਨ੍ਹਾਂ ਨੇ ਅੰਗਰੇਜ਼ ਸ਼ਕਤੀ ਅੱਗੇ ਝੁਕਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੀ ਵਿਰਾਸਤ ਤੋਂ ਬੇਮੁੱਖ ਹੁੰਦੀਆਂ ਹਨ ਉਹ ਅਲੋਪ ਹੋ ਜਾਂਦੀਆਂ ਅਤੇ ਆਪਣਾ ਸਿਧਾਂਤ ਵੀ ਗੁਆ ਬੈਠਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਦਿ੍ਰੜ ਇਰਾਦੇ ਅਤੇ ਸੰਕਲਪ ਨਾਲ ਹੀ ਇਤਿਹਾਸ ਸਿਰਜਿਆ ਗਿਆ ਹੈ। ਇਸ ਉਪਰੰਤ ਡਾ. ਹਰਭਜਨ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਨਾਭਾ ਰਿਆਸਤ ਨੂੰ ਸਮਝਣ ਦੀ ਲੋੜ ਹੈ ਅਤੇ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਪੰਥ ਪ੍ਰਸਤੀ ਕਰਕੇ ਹੀ ਇਸ ਨੂੰ ‘ਯੂਨੀਕ’ ਰਿਆਸਤ ਕਰਕੇ ਜਾਣਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਭਾ ਰਿਆਸਤ ਨੂੰ ਸਿੱਖ ਪੰਥ ਨੇ ਆਪਣੀ ਜੁਰਅੱਤ ਨਾਲ ਪ੍ਰਾਪਤ ਕੀਤਾ। ਡਾ. ਹਰਭਜਨ ਸਿੰਘ ਨੇ ਕਿਹਾ ਕਿ ਨਾਭਾ ਰਿਆਸਤ ਪ੍ਰਤੀ ਵੱਡੀਆਂ ਸਾਜਿਸ਼ਾਂ ਅੰਗਰੇਜ਼ ਹਕੂਮਤ ਨੇ ਹੋਰਨਾਂ ਰਿਆਸਤਾਂ ਨਾਲ ਮਿਲਕੇ ਚੱਲੀਆਂ, ਪ੍ਰੰਤੂ ਮਹਾਰਾਜਾ ਰਿਪੁਦਮਨ ਸਿੰਘ ਦੀ ਪੰਥਪ੍ਰਸਤੀ ਪ੍ਰਤੀ ਦਿ੍ਰੜਤਾ ਨੇ ਅੰਗਰੇਜ਼ਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦਲ ਖਾਲਸਾ ਦੀ ਬਖਸ਼ਿਸ਼ ਨਾਲ ਨਾਭਾ ਰਿਆਸਤ ਦੀ ਹੋਂਦ ਬਚੀ ਰਹਿ ਸਕੀ ਅਤੇ ਮਹਾਰਾਜਾ ਦੇ ਖੂਨ ਤੇ ਕਲਮ ਪ੍ਰਸਤੀ ਵਿਚ ਪੰਥ ਪ੍ਰਸਤੀ ਨੂੰ ਸਾਫ ਝਲਕਦੇ ਵੇਖਿਆ ਜਾ ਸਕਦਾ। ਇਸ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ। ਸੈਮੀਨਾਰ ਦੇ ਅੰਤ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਜਾ ਪ੍ਰੀਤੀ ਸਿੰਘ ਅਤੇ ਯੁਵਰਾਜ ਅਭੈ ਉਦੇ ਪ੍ਰਤਾਪ ਸਿੰਘ ਸਮੇਤ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ। ਸਟੇਜ ਸੰਚਾਲਨ ਡਾਇਰੈਕਟਰ ਚਮਕੌਰ ਸਿੰਘ ਵੱਲੋਂ ਕੀਤਾ ਗਿਆ।
ਸੈਮੀਨਾਰ ਵਿਚ ਪੁੱਜੀਆਂ ਸਖਸ਼ੀਅਤਾਂ ’ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬੀਬੀ ਹਰਦੀਪ ਕੌਰ ਖੋਖ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਬਲਤੇਜ ਸਿੰਘ ਖੋਖ, ਬਾਬਾ ਨਛੱਤਰ ਸਿੰਘ ਸਿੰਘ ਕਾਲੀ ਕੰਬਲੀ ਵਾਲੇ, ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਵਾਲੇ, ਬਾਬਾ ਰਣਜੀਤ ਸਿੰਘ ਢੀਂਗਾ, ਬਾਬਾ ਵਿਸਾਖਾ ਸਿੰਘ, ਪ੍ਰਧਾਨ ਸਤਿਗੁਰੂ ਸਿੰਘ, ਚਰਨ ਸਿੰਘ ਐਮ.ਸੀ., ਗੁਰਦਿਆਲ ਇੰਦਰ ਸਿੰਘ ਬਿੱਲੂ, ਸੁਖਦੇਵ ਸਿੰਘ ਢੀਂਡਸਾ, ਗਿਆਨੀ ਪਿ੍ਰਤਪਾਲ ਸਿੰਘ, ਤੇਜਿੰਦਰ ਸਿੰਘ ਰੋਹਟਾ, ਐਡਵੋਕੇਟ ਬਬਲੂ ਖੋਰਾ, ਡਾ. ਸਤਿੰਦਰ ਸਿੰਘ, ਮੈਨੇਜਰ ਕਰਨੈਲ ਸਿੰਘ ਵਿਰਕ, ਮੈਨੇਜਰ ਗੁਰਲਾਲ ਸਿੰਘ, ਸੁਪਰਵਾਈਜ਼ਰ ਹਰਮਿੰਦਰਪਾਲ ਸਿੰਘ ਆਦਿ ਸਖਸ਼ੀਅਤਾਂ ਸ਼ਾਮਲ ਸਨ।