ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਜੇਤੂਆਂ ਦਾ ਸਨਮਾਨ ਕਾਰਨ ਪੁੱਜੇ ਮੇਅਰ ਕੁੰਦਨ ਗੋਗੀਆ ਨੇ ਖਿਡਾਰੀਆਂ ਦੀ ਹੋਂਸਲਾ ਅਵਜਾਈ ਕਰਦਿਆਂ ਕਿਹਾ ਕਿ ਖਿਡਾਰੀਆਂ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਕੀਤੀ ਗਈ ਤਿਆਰੀ ਅਤੇ ਜਿੱਤ ਰੰਗਲੇ ਪੰਜਾਬ ਲਈ ਅਹਿਮ ਯੋਗਦਾਨ ਹੈ. ਉਨ੍ਹਾਂ ਦੀ ਪ੍ਰਦਰਸ਼ਨਸ਼ੀਲਤਾ ਇਹ ਸਾਬਤ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਮਾਪੇ, ਅਧਿਆਪਕ, ਕੋਚ ਅਤੇ ਖੇਡ ਪ੍ਰੇਮੀ ਖਿਡਾਰੀਆਂ ਦਾ ਹੋਂਸਲਾ ਵਧਾਉਣ ਲਈ ਹਮੇਸ਼ਾ ਮੋਹਰੀ ਰੋਲ ਜਰੂਰ ਅਦਾ ਕਰਨ। ਇਸ ਮੌਕੇ ਉਨ੍ਹਾਂ ਜੇਤੂਆਂ ਨੂੰ ਮੈਡਲ ਵੀ ਪਾਏ ਅਤੇ ਪ੍ਰਬੰਧਕਾਂ ਦਾ ਸਨਮਾਨ ਵੀ ਕੀਤਾ.
ਅੰਤ ਵਿੱਚ ਕਲ ਦੇ ਤੀਜੇ ਅਤੇ ਆਖਰੀ ਦਿਨ ਐਥਲੀਟ ਮੀਟ ਵਿੱਚ ਫਾਈਨਲ ਮੁਕਾਬਲੇ ਹੋਣਗੇ ਜਿਨ੍ਹਾਂ ਵਿੱਚ ਨਜਦੀਕੀ ਮੁਕਾਬਲੇ ਦੇਖਣ ਨੂੰ ਮਿਲਣ ਦੀ ਉਮੀਦ ਹੈ। ਕੋਚ ਸਤਵਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਖੁੱਲ੍ਹ ਕੇ ਖੇਡਣ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸ਼੍ਰੀ ਸੰਜੀਵ ਭਾਰਦਵਾਜ ਸੀਬੀਐਸਈ ਅਬਜਰਵਰ ਅਤੇ ਦਾਨਿਸ਼ਾਂਸ਼ ਟੈਕਨੀਕਲ ਡੈਲੀਗੇਟ, ਪਰਮਿੰਦਰ ਸਿੰਘ (ਸਾਈਂ) ਸੇਵਾਮੁਕਤ ਸੀਨੀਅਰ ਕੋਚ, ਅਰਵਿੰਦਰ ਸਿੰਘ ਪ੍ਰਧਾਨ ਉਮੰਗ ਵੈਲਫੇਅਰ ਫਾਊਂਡੇਸ਼ਨ, ਹਰਭਜਨ ਸਿੰਘ ਸੇਵਾਮੁਕਤ (ਸਾਈਂ) ਕੋਚ ਐਥਲੈਟਿਕ, ਫੁਲੇਲ ਸਿੰਘ ਕੋਚ ਐਥਲੈਟਿਕ , ਕੋਚ ਪਰਮਿੰਦਰ ਸਿੰਘ, ਕੋਚ, ਰੁਪਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ