ਸ਼ਾਸਤਰੀ ਸੰਗੀਤ ਰਾਗ ਸੰਗੀਤ ਦੀ ਆਤਮਾ ਹੁੰਦੇ ਹਨ : ਡਾਕਟਰ ਸਵਰਾਜ ਸਿੰਘ

ਪਟਿਆਲਾ, 13 ਦਸੰਬਰ :  ਉਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕਾਲੀਦਾਸ ਆਡੀਟੋਰੀਅਮ  ਵਿਖੇ ਪਟਿਆਲਾ ਸੰਗੀਤ ਉਤਸਵ ਦੇ ਦੌਰਾਨ ਗਾਇਨ ਵਾਦਨ ਅਤੇ ਸੰਗੀਤ ਦਾ ਅਜਿਹਾ ਸੰਗਮ ਚੱਲ ਰਿਹਾ ਹੈ ਕਿ ਜਿੱਥੇ ਉੱਚ ਕੋਟੀ ਦੇ ਵਿਦਵਾਨ ਵੀ ਸਾਰੇ ਪ੍ਰੋਗਰਾਮਾਂ ਵਿੱਚ ਆਪਣੇ ਵਿਚਾਰਾਂ ਨਾਲ ਜਿੱਥੇ ਦਰਸ਼ਕਾਂ, ਸਰੋਤਿਆਂ ਅਤੇ ਕਲਾਕਾਰਾਂ ਨਾਲ ਮੁਖਾਤਬ ਹੁੰਦੇ ਜਾ ਰਹੇ ਹਨ ।ਉਥੇ ਪ੍ਰਬੰਧਕ ਕਮੇਟੀ ਵੀ ਪੂਰੀ ਤਰ੍ਹਾਂ ਨਾਲ ਸਰਗਰਮ ਹੈ।

ਇਸ ਸੰਬੰਧ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਰ ਅਤੇ ਵਿਸ਼ਵ ਚਿੰਤਕ ਐਵਾਰਡ ਜੇਤੂ,ਅਖਬਾਰੀ ਕਾਲਮ ਨਵੀਸ, ਸਾਹਿਤਕਾਰ ਸਰਜਨ ਡਾਕਟਰ ਸਵਰਾਜ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਸੰਗੀਤ ਇੱਕ ਰੂਹਾਨੀ ਤਜਰਬਾ ਹੈ ਜੋ ਕਿ ਸਾਨੂੰ ਸਕੂਨ ਦਿੰਦਾ ਹੈ ਅਤੇ ਇਹੀ ਸੰਗੀਤ ਸਾਨੂੰ ਕੁਦਰਤ ਨਾਲ ਵੀ ਜੋੜਦਾ ਹੈ ਅਤੇ ਰਾਗ ਸੰਗੀਤ ਦੀ ਆਤਮਾ ਹੁੰਦੇ ਹਨ ਜੋ ਕਿ ਇੱਕ ਮਧੁਰ ਭਰਿਆ ਢਾਂਚਾ ਬਣਾਉਂਦੇ ਹਨ ਅਤੇ ਤਾਲ ਸਮੇਂ ਚੱਕਰ ਨੂੰ ਬਣਾਏ ਰੱਖਦੀ ਹੈ।

ਇਹ ਭਾਰਤੀ ਸੰਗੀਤ ਦੀ ਪ੍ਰਾਚੀਨ ਅਤੇ ਬਹੁਪੱਖੀ ਪਰੰਪਰਾ ਹੈ ਜਿਸ ਵਿੱਚ ਧਰੁਪਦ ,ਖਿਆਲ, ਠੁਮ ਰੀ ਵਰਗੀਆਂ ਵਿਧਾਵਾਂ ਸ਼ਾਮਿਲ ਹਨ ਜੋ ਕਿ ਵੇਦਾਂ ਅਤੇ ਨਾਟ ਸ਼ਾਸਤਰ ਵਰਗੇ ਗ੍ਰੰਥਾਂ ਤੋਂ ਪ੍ਰੇਰਨਾਦਾਇਕ ਹੈ। ਡਾਕਟਰ ਸਵਰਾਜ ਨੇ ਇਹ ਵੀ ਕਿਹਾ ਕਿ ਸੰਗੀਤ ਰਾਗਾਂ ਤੇ ਤਾਲਾਂ ਦੇ ਨਿਸ਼ਚਿਤ ਨਿਯਮਾਂ ਉੱਤੇ ਅਧਾਰਿਤ ਹੀ ਹੁੰਦਾ ਹੈ ਜਿੱਥੇ ਸਵਰ (ਨੋਟਸ) ਅਤੇ ਲਯ ਦਾ ਬਹੁ ਸੰਗਮ  ਹੁੰਦਾ ਹੈ ਇਸ ਦਾ ਮੁੱਖ ਜੋਰ ਅਧਿਆਤਮਿਕਤਾ ਅਤੇ ਸ਼ੁੱਧ ਸੰਗੀਤ ਤੇ ਨਿਰਭਰ ਹੁੰਦਾ ਹੈ ਨਾ ਕਿ ਕੇਵਲ ਸ਼ਬਦਾਂ ਦੇ ਅਰਥ ਤੇ ।

ਇਸ ਸੰਗੀਤ ਨਾਲ ਕੰਪਨ ਵਾਈਬਰੇਸ਼ਨ) ਸੰਗੀਤ ਪੈਦਾ ਕਰਦੀ ਹੈ ਜੋ ਕਿ ਸਰਮਾਏਦਾਰੀ ਅਤੇ ਅਰਜਕਤਾ ਪੈਦਾ ਕਰਦੀ ਹੈ ਜਿਸ ਨਾਲ ਸੰਗੀਤ ਦੇ ਨਾਮ ਤੇ ਰੌਲਾ ਬਹੁਤ ਪੈਦਾ ਹੁੰਦਾ ਹੈ। ਪ੍ਰੰਤੂ ਇਹ ਰੌਲਾ ਮਨੁੱਖ ਨੂੰ ਕੁਦਰਤ ਨਾਲ ਤੋੜ ਦਿੰਦਾ ਹੈ। ਸਰਮਾਏਦਾਰੀ ਸਾਨੂੰ ਸਿਰਫ ਪਦਾਰਥਿਕ ਵਸਤੂਆਂ ਦੇ ਸੁਖ ਤਾਂ ਦਿੰਦੀ ਹੈ ਪ੍ਰੰਤੂ ਸੁੱਖਾਂ ਦੇ ਨਾਲ ਦੁੱਖਾਂ ਦਾ ਆਉਣਾ ਵੀ ਬਹੁਤ ਜਰੂਰੀ ਹੈ। ਪਰ ਸੰਗੀਤ ਦਾ ਰੂਹਾਨੀ ਤਜਰਬਾ ਸਾਨੂੰ ਰਆਨੰਦ ਦਿੰਦਾ ਹੈ ਜੋ ਕਿ ਜੋ ਕਿ ਸੁੱਖ ਦਾ ਵਿਰੋਧੀ ਦੁੱਖ ਉਹਦੇ ਨਾਲ ਹੈ। ਪਰੰਤੂ ਆਨੰਦ ਦਾ ਕੋਈ ਵਿਰੋਧੀ ਨਹੀਂ ਵਿਸਮਾਦ ਅਨੰਦ ਦੀ ਉਹ ਅਵਸਥਾ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ।ਇਸ ਲਈ ਸੰਗੀਤ ਵਿੱਚ ਸਾਨੂੰ ਵਿਸਮਾਦ ਤੱਕ ਲੈ ਜਾਣ ਦੀ ਸਮਰਥਾ ਹੈ।

ਇਸ ਲਈ ਇਹ  ਸੰਗੀਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲਿਆ ਹੋਇਆ ਹੈ ।ਡਾਕਟਰ ਸਵਰਾਜ ਸਿੰਘ ਨੇ ਇਸ ਉਤਸਵ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਜਿੱਥੇ ਵਧਾਈ ਦਿੱਤੀ ਉਥੇ ਉਹਨਾਂ ਨੇ ਉੱਤਰ ਖੇਤਰੀ ਸਭਿਆਚਾਰ ਕੇਂਦਰ ਦੀ ਵੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਉਹਨਾਂ ਦੀ ਸਲਾਘਾ ਵੀ ਕੀਤੀ ।ਇਸ ਮੌਕੇ ਉਹਨਾਂ ਕਈ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ।

 

Scroll to Top