ਪਟਿਆਲਾ,26 ਸਤੰਬਰ – ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਸੱਭਿਆਚਰਕ ਮੰਤਰਾਲਿਆ, ਭਾਰਤ ਸਰਕਾਰ) ਪਟਿਆਲਾ ਵੱਲੋਂ ਸ਼ਹੀਦ– ਏ –ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ 28 ਸਤੰਬਰ, ਦਿਨ ਐਤਵਾਰ ਨੂੰ ਸ਼ਾਮ 6 .30 ਵਜੇ “ਮੰਚ ਰੰਗਮੰਚ” ਅੰਮ੍ਰਿਤਸਰ ਦੇ ਨਾਟਕ ਗਰੁੱਪ ਵੱਲੋਂ “ਮੇਰਾ ਰੰਗ ਦੇ ਬਸੰਤੀ ਚੋਲਾ”ਨਾਟਕ ਦਾ ਮੰਚਨ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਨਜ਼ਦੀਕ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਕੀਤਾ ਜਾਵੇਗਾ।ਜਿਸਦੇ ਲੇਖ਼ਕ ਅਤੇ ਨਿਰਦੇਸਕ ਪ੍ਰਸਿੱਧ ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਹਨ।
ਇਸ ਸਬੰਧ ਵਿੱਚ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਜਨਾਬ ਐਮ ਫੁਰਕਾਨ
ਖਾਨ ਸਾਹਿਬ ਨੇ ਸਾਰੇ ਰੰਗਮੰਚ ਪ੍ਰੇਮੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਆਪਾਂ ਸਾਰੇ ਰਲ ਮਿਲ ਕੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਉਨ੍ਹਾਂ ਨੂੰ ਸਮਰਪਿਤ ਨਾਟਕ ਦਾ ਆਨੰਦ ਮਾਣੀਏ। ਜਿਸ ਲਈ ਦਾਖਾ ਲਾ ਬਿਲਕੁਲ ਮੁਫ਼ਤ ਹੈ।