ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ, 27 ਜ਼ਖ਼ਮੀ

ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ, 27 ਜ਼ਖ਼ਮੀ
ਵਾਇਨਾਡ, 19 ਨਵੰਬਰ : ਸਬਰੀਮਾਲਾ ਮੰਦਰ ਤੋਂ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਾਇਨਾਡ ਦੇ ਤਿਰੁਨੇਲੀ ਨੇੜੇ ਪਲਟਣ ਕਾਰਨ 27 ਯਾਤਰੀ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਤਾਬਕ ਬੱਸ ’ਚ ਦੋ ਬੱਚਿਆਂ ਸਮੇਤ 45 ਲੋਕ ਸਵਾਰ ਸਨ, ਜੋ ਕਿ ਸਬਰੀਮਾਲਾ ਮੰਦਰ ਦੇ ਦਰਸ਼ਨਾਂ ਤੋਂ ਬਾਅਦ ਮੈਸੂਰ ਦੇ ਹੰਸੂਰ ਵਾਪਸ ਜਾ ਰਹੀ ਸੀ । ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ । ਜ਼ਖਮੀਆਂ ਨੂੰ ਤੁਰੰਤ ਵਾਇਨਾਡ ਦੇ ਮਨੰਤਵਾਦੀ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਯਾਤਰੀਆਂ ਦੀ ਹਾਲਤ ਠੀਕ ਹੈ । ਜ਼ਿਕਰਯੋਗ ਹੈ ਕਿ ਮੰਦਰ ਨੇ 15 ਨਵੰਬਰ ਨੂੰ ਸਾਲਾਨਾ ਮੰਡਾਲਾ-ਮਕਰਵਿਲੱਕੂ ਤਿਉਹਾਰ ਦੀ ਸ਼ੁਰੂਆਤ ਦੇ ਮੱਦੇਨਜ਼ਰ ਸਾਲਾਨਾ ਤੀਰਥ ਯਾਤਰਾ ਸੀਜ਼ਨ ਦੀ ਸ਼ੁਰੂਆਤ ਲਈ ਦਰਵਾਜ਼ੇ ਖੋਲ੍ਹੇ ਸਨ ।

Leave a Comment

Your email address will not be published. Required fields are marked *

Scroll to Top